Connect with us

ਪੰਜਾਬ ਨਿਊਜ਼

ਪੰਜਾਬ ‘ਚ ਅੱਜ ਰਾਤ 8 ਵਜੇ ਤੱਕ ਲੱਗੇਗਾ ਲੰਬਾ ਬਿਜਲੀ ਕੱਟ, ਪਾਵਰਕਾਮ ਨੇ ਜਾਰੀ ਕੀਤੇ ਹੁਕਮ

Published

on

Long power cut in Punjab till 8 pm tonight, orders issued by Powercom

ਲੁਧਿਆਣਾ : ਪੰਜਾਬ ’ਚ ਬਿਜਲੀ ਦੀ ਕਮੀ ਨਾਲ ਨਜਿੱਠਣ ਲਈ ਅੱਜ ਸ਼ਨੀਵਾਰ ਨੂੰ ਸਾਰੇ ਇੰਡਸਟਰੀਅਲ ਕੁਨੈਕਸ਼ਨ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਨਾਰਦਰਨ ਲੋਡ ਡਿਸਪੈਚ ਸੈਂਟਰ ਅਨੁਸਾਰ ਪੰਜਾਬ ਬਿਜਲੀ ਬੋਰਡ ਕੋਲ ਸ਼ੁੱਕਰਵਾਰ ਨੂੰ 8500 ਮੈਗਾਵਾਟ ਬਿਜਲੀ ਮੁਹੱਈਆ ਰਹੀ, ਜਿਸ ’ਚ 3672 ਮੈਗਾਵਾਟ ਬਿਜਲੀ ਬਾਹਰ ਤੋਂ ਲਈ ਗਈ, ਜਦੋਂ ਕਿ ਪੰਜਾਬ ’ਚ 4805 ਮੈਗਾਵਾਟ ਦਾ ਉਤਪਾਦਨ ਹੋਇਆ।

ਪੰਜਾਬ ਦੇ ਪਿੰਡਾਂ ’ਚ ਸਿੱਧੇ ਤੌਰ ’ਤੇ ਬਿਜਲੀ ਕੱਟ 14 ਘੰਟਿਆਂ ਤੱਕ ਪਹੁੰਚ ਚੁੱਕੇ ਹਨ, ਜਿਸ ਕਾਰਨ ਲੋਕਾਂ ’ਚ ਤ੍ਰਾਹ-ਤ੍ਰਾਹ ਹੋ ਰਹੀ ਹੈ। ਹਾਲਾਂਕਿ ਪਾਵਰਕਾਮ ਅਧਿਕਾਰੀ ਦਾਅਵਾ ਕਰ ਰਹੇ ਹਨ ਕਿ 2 ਤਾਰੀਖ਼ ਤੋਂ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ। ਸ਼ੁੱਕਰਵਾਰ ਨੂੰ ਵੀ ਪੂਰਾ ਦਿਨ ਪਾਵਰਕਾਮ ਦੇ ਮੁੱਖ ਅਧਿਕਾਰੀ ਬਿਜਲੀ ਸੰਕਟ ਨੂੰ ਲੈ ਕੇ ਰਣਨੀਤੀ ਬਣਾਉਂਦੇ ਰਹੇ ਪਰ ਕਿਸੇ ਪਾਸੇ ਤੋਂ ਵੀ ਬਿਜਲੀ ਨਹੀਂ ਮਿਲ ਪਾ ਰਹੀ ਸੀ।

ਸ਼ੁੱਕਰਵਾਰ ਨੂੰ ਰੋਪੜ ਥਰਮਲ ਪਲਾਂਟ ’ਚ 210 ਮੈਗਾਵਟ ਬਿਜਲੀ ਦਾ ਉਤਪਾਦਨ ਕਰਨ ਵਾਲੇ 1 ਯੂਨਿਟ ਨੂੰ ਸ਼ੁਰੂ ਕਰ ਦਿੱਤਾ ਗਿਆ, ਜਿਸ ਨੂੰ ਵੀਰਵਾਰ ਨੂੰ ਬਾਇਲਰ ’ਚ ਖ਼ਰਾਬੀ ਦੇ ਕਾਰਨ ਬੰਦ ਕਰ ਦਿੱਤਾ ਗਿਆ ਸੀ। ਸ਼ੁੱਕਰਵਾਰ ਨੂੰ ਰੋਪੜ ਤੇ ਤਲਵੰਡੀ ਸਾਬੋ ਦੇ 1-1 ਯੂਨਿਟ ਚਾਲੂ ਹੋਣ ਕਾਰਨ 870 ਮੈਗਾਵਾਟ ਬਿਜਲੀ ਦਾ ਉਤਪਾਦਨ ਸ਼ੁਰੂ ਹੋ ਗਿਆ। ਗੋਇੰਦਵਾਲ ਸਾਹਿਬ ਦਾ ਜੀ. ਵੀ. ਕੇ. ਥਰਮਲ ਪਲਾਂਟ ਕੋਲੇ ਦੀ ਕਮੀ ਕਾਰਨ ਬੰਦ ਹੈ, ਜਿਸ ਦੇ ਚੱਲਦਿਆਂ 270 ਮੈਗਾਵਾਟ ਬਿਜਲੀ ਦਾ ਉਤਪਾਦਨ ਰੁਕਿਆ ਹੋਇਆ ਹੈ।

Facebook Comments

Trending