Connect with us

ਪੰਜਾਬ ਨਿਊਜ਼

ਲੋਕਸਭਾ ਚੋਣਾਂ: ਸ਼੍ਰੋਮਣੀ ਅਕਾਲੀ ਦਲ ਨੇ ਵਿਸਾਖੀ ਮੌਕੇ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ : ਦੇਖੋ

Published

on

ਚੰਡੀਗੜ੍ਹ : ਵਿਸਾਖੀ ਦੇ ਦਿਨ ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ 2024 ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ 7 ਸੀਨੀਅਰ ਆਗੂਆਂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਉਪਰੋਕਤ ਜਾਣਕਾਰੀ ਅਕਾਲੀ ਆਗੂ ਡਾ.ਦਲਜੀਤ ਚੀਮਾ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਜਾਰੀ ਕੀਤੀ ਗਈ ਪਹਿਲੀ ਸੂਚੀ ਇਸ ਪ੍ਰਕਾਰ ਹੈ:-
ਡਾ.ਦਲਜੀਤ ਸਿੰਘ ਚੀਮਾ (ਗੁਰਦਾਸਪੁਰ)
ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ (ਸ੍ਰੀ ਅਨੰਦਪੁਰ ਸਾਹਿਬ)
ਐਨ.ਕੇ. ਸ਼ਰਮਾ (ਪਟਿਆਲਾ)
ਅਨਿਲ ਜੋਸ਼ੀ (ਸ੍ਰੀ ਅੰਮ੍ਰਿਤਸਰ ਸਾਹਿਬ)
ਬਿਕਰਮਜੀਤ ਸਿੰਘ ਖਾਲਸਾ (ਸ੍ਰੀ ਫਤਹਿਗੜ੍ਹ ਸਾਹਿਬ)
ਰਾਜਵਿੰਦਰ ਸਿੰਘ (ਫਰੀਦਕੋਟ)
ਸ.ਇਕਬਾਲ ਸਿੰਘ ਝੂੰਦਾਂ (ਸੰਗਰੂਰ)

Facebook Comments

Trending