ਪੰਜਾਬੀ

ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ

Published

on

ਲੁਧਿਆਣਾ : ਇੰਟਰਨੈਸ਼ਨਲ ਪਬਲਿਕ ਸੀ. ਸੈ. ਸਕੂਲ, ਲੁਧਿਆਣਾ ਵਿੱਚ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਲੋਹੜੀ ਦੇ ਤਿਉਹਾਰ ਤੇ ਅੰਕੁਰ ਤੋ ਸੱਤਵੀਂ ਤੱਕ ਦੇ ਵਿਦਿਆਰਥੀਆਂ ਨੇ ਆਨਲਾਇਨ ਪ੍ਰਤੀਯੋਗਤਾਵਾਂ ਵਿੱਚ ਭਾਗ ਲਿਆ । ਜਿਸਦੇ ਵਿੱਚ ਲੋਕ ਨਾਚ, ਜਯੁਲਰੀ ਮੇਕਿੰਗ, ਢੋਲਕੀ ਬਣਾਉਣਾ, ਫੁਲਕਾਰੀ ਬਣਾਉਣਾ ਅਤੇ ਪੱਖੀ ਬਣਾਉਣਾ ਆਦਿ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ।

ਸਕੂਲ ਦੇ ਮੁੱੱਖ ਅਧਿਆਪਕਾ ਸ਼੍ਰੀਮਤੀ ਸੁਮਨ ਅਰੋੜਾ, ਸਕੂਲ ਦੇ ਅਧਿਆਪਕ ਅਤੇ ਬੱੱਚਿਆ ਨੇ ਲੋਹੜੀ ਦੇ ਤਿਉਹਾਰ ਤੇ ਧੂਨੀ ਬਾਲ ਕੇ ਸ਼ਗਨ ਕੀਤਾ। ਇਸ ਮੌਕੇ ਤੇ ਡਾਇਰੈਕਟਰ ਸ਼੍ਰੀ ਬਲਜਿੰਦਰ ਸਿੰਘ ਨੇ ਅਤੇ ਸਕੂਲ ਦੇ ਮੁੱਖ ਅਧਿਆਪਕਾ ਸ਼੍ਰੀਮਤੀ ਸੁਮਨ ਅਰੋੜਾ ਜੀ ਨੇ ਸਾਰਿਆ ਨੂੰ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਨਵਾਂ ਸਾਲ ਅਤੇ ਲੋਹੜੀ ਸਾਰਿਆ ਲਈ ਖੁਸ਼ੀਆਂ ਲੈ ਕੇ ਆਉਣ।

Facebook Comments

Trending

Copyright © 2020 Ludhiana Live Media - All Rights Reserved.