Connect with us

ਪੰਜਾਬੀ

ਕਾਲ ਸੈਂਟਰਾਂ/ਬੀਪੀਓ ਉਦਯੋਗ ‘ਚ ਕਰੀਅਰ’ ਵਿਸ਼ੇ ‘ਤੇ ਲਾਈਵ ਸੈਸ਼ਨ ਭਲਕੇ

Published

on

Live sessions on 'Careers in Call Centers / BPO Industry' tomorrow

ਲੁਧਿਆਣਾ :  ਡਾਇਰੈਕਟਰ ਜਨਰਲ ਰੋਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਸ੍ਰੀਮਤੀ ਦੀਪਤੀ ਉੱਪਲ ਆਈ.ਏ.ਐਸ., ਅਤੇ ਸ੍ਰੀ ਰਾਜੇਸ਼ ਤ੍ਰਿਪਾਠੀ, ਪੀ.ਸੀ.ਐਸ., ਵਧੀਕ ਮਿਸ਼ਨ ਡਾਇਰੈਕਟਰ, ਡੀ.ਈ.ਜੀ.ਐਸ.ਡੀ.ਟੀ. ਦੀ ਅਗਵਾਈ ਹੇਠ, ਇੱਕ ਲਾਈਵ ਸੈਸ਼ਨ ਦਾ ਆਯੋਜਨ ਭਲਕੇ, 01 ਜੂਨ, 2022 ਨੂੰ ਸਵੇਰੇ 11:00 ਵਜੇ ਕੀਤਾ ਜਾ ਰਿਹਾ ਹੈ ਜਿਸਦਾ ਵਿਸ਼ਾ ਕਾਲ ਸੈਂਟਰਾਂ/ਬੀ.ਪੀ.ਓ. ਉਦਯੋਗ ਵਿੱਚ ਕਰੀਅਰ ਹੋਵੇਗਾ।

ਇਸ ਸਮਾਗਮ ਦਾ ਉਦੇਸ਼ ਪੰਜਾਬ ਦੇ ਨੌਜਵਾਨਾਂ ਨੂੰ ਮਾਹਰਾਂ ਦੀ ਰਾਏ ਨਾਲ ਸਹਿਯੋਗ ਕਰਨਾ ਹੈ ਕਿ ਉਹ ਕਾਲ ਸੈਂਟਰਾਂ/ਬੀਪੀਓ ਉਦਯੋਗ ਵਿੱਚ ਕੈਰੀਅਰ ਦੇ ਮੌਕੇ ਕਿਵੇਂ ਲੱਭ ਸਕਦੇ ਹਨ ਅਤੇ ਆਪਣੇ ਲਈ ਰੋ}ਗਾਰ ਦੇ ਮੌਕੇ ਕਿਵੇਂ ਵਧਾ ਸਕਦੇ ਹਨ। ਲਾਈਵ ਸੈਸ਼ਨ ਦਾ ਮੁੱਖ ਫੋਕਸ ਖੇਤਰ ਕਰੀਅਰ ਦੇ ਮੌਕੇ ਹਨ ਜੋ ਕਾਲ ਸੈਂਟਰਾਂ/ਬੀਪੀਓ ਉਦਯੋਗ ਵਿੱਚ 10ਵੀਂ/12ਵੀਂ/ਗ੍ਰੈਜੂਏਟ ਉਮੀਦਵਾਰਾਂ ਦੁਆਰਾ ਪ੍ਰਾਪਤ ਕੀਤੇ ਜਾ ਸਕਦੇ ਹਨ, ਇਸ ਉਦਯੋਗ ਵਿੱਚ ਕੰਮ ਕਰਨਾ ਚੰਗੇ ਭਵਿੱਖ ਦੀਆਂ ਸੰਭਾਵਨਾਵਾਂ ਹਨ।

ਇਹ ਸਮਾਗਮ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਫੇਸਬੁੱਕ ਪੇਜ਼ ‘ਤੇ ਲਾਈਵ ਹੋਵੇਗਾ। ਸਾਰੇ ਚਾਹਵਾਨ ਉਮੀਦਵਾਰ ਫੇਸਬੁੱਕ ਪੇਜ ‘ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ‘ਤੇ ਲਾਈਵ ਸੈਸ਼ਨ ਵਿੱਚ ਸ਼ਾਮਲ ਹੋ ਸਕਦੇ ਹਨ ਜਾਂ ਲਿੰਕ https://fb.me/toe/3H7X4S7cT ‘ਤੇ ਵੀ ਜਾ ਸਕਦੇ ਹਨ।

Facebook Comments

Trending