Connect with us

ਖੇਤੀਬਾੜੀ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਲਾਈਵ ਪ੍ਰੋਗਰਾਮ ਆਯੋਜਿਤ

Published

on

Live program organized by Punjab Agricultural University

ਲੁਧਿਆਣਾ :  ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਪੀ.ਏ.ਯੂ. ਲਾਈਵ ਪ੍ਰੋਗਰਾਮ ਆਯੋਜਿਤ ਕੀਤਾ ਗਿਆ । ਇਸ ਲਾਈਵ ਪੋ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਸਰਦੀਆਂ ਵਿੱਚ ਮਧੂ ਮੱਖੀਆਂ ਦੀ ਸਾਂਭ-ਸੰਭਾਲ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ ।

ਇਸ ਬਾਰੇ ਜਾਣਕਾਰੀ ਦੇਣ ਲਈ ਵਿਸ਼ੇਸ਼ ਤੌਰ ਤੇ ਕੀਟ ਵਿਗਿਆਨੀ ਡਾ. ਯੁਵਰਾਜ ਸਿੰਘ ਪਾਂਧਾ ਨੇ ਜਾਣਕਾਰੀ ਦਿੱਤੀ । ਉਹਨਾਂ ਦੱਸਿਆ ਕਿ ਸਰਦੀਆਂ ਦੇ ਮੌਸਮ ਵਿੱਚ ਘਟਦੇ ਤਾਪਮਾਨ ਕਾਰਨ ਵਿਸ਼ੇਸ਼ ਜ਼ਰੂਰਤ ਮੱਖੀਆਂ ਲਈ ਹੁੰਦੀ ਹੈ । ਉਹਨਾਂ ਕਮਜ਼ੋਰ ਕਟੁੰਬਾਂ ਨੂੰ ਮਜ਼ਬੂਤ ਕਟੁੰਬਾਂ ਨਾਲ ਮਿਲਾਉਣ ਦੇ ਤਰੀਕੇ ਵੀ ਦੱਸੇ । ਉਹਨਾਂ ਕਟੁੰਬਾਂ ਦੇ ਮੁੱਖ ਦੁਆਰ ਉੱਤੇ ਮਿੱਟੀ ਦੇ ਲੇਪ ਕਰਨ ਦੀ ਤਜ਼ਵੀਜ਼ ਵੀ ਕੀਤੀ ।

ਇਸੇ ਤਰਾਂ ਕਿੰਨੂ ਦੀ ਤੁੜਾਈ ਉਸਦੇ ਮੰਡੀਕਰਨ, ਦਰਜ਼ਾਬੰਦੀ ਅਤੇ ਪੈਕਿੰਗ ਸੰਬੰਧੀ ਜਾਣਕਾਰੀ ਡਾ. ਮਹਾਜਨ ਨੇ ਪ੍ਰਦਾਨ ਕੀਤੀ । ਉਹਨਾਂ ਵਿਸ਼ੇਸ਼ ਤੌਰ ਤੇ ਇਸ ਸੰਬੰਧੀ ਸਿਖਲਾਈਆਂ ਪ੍ਰਾਪਤ ਕਰਨ ਲਈ ਯੂਨੀਵਰਸਿਟੀ ਵਿਖੇ ਸਥਿਤ ਪੋਸਟ ਹਾਰਵੈਸਟ ਤਕਨਾਲੋਜੀ ਸੈਂਟਰ ਵਿਖੇ ਪਹੁੰਚ ਕਰਨ ਦੀ ਅਪੀਲ ਕੀਤੀ । ਇਹ ਪ੍ਰੋਗਰਾਮ ਫੇਸਬੁੱਕ ਅਤੇ ਯੂ-ਟਿਊਬ ਤੇ ਲਾਈਵ ਚਲਾਇਆ ਗਿਆ ।

Facebook Comments

Trending