ਪੰਜਾਬੀ

ਰਾਤ ਸਮੇ ਸ਼ਰਾਬ ਦੀਆਂ ਦੁਕਾਨਾਂ 11 ਵਜੇ ਤੇ ਹੋਟਲ/ਢਾਬੇ 11:30 ਵਜੇ ਤੋਂ ਬਾਅਦ ਖੁੱਲੇ ਰਹਿਣ ‘ਤੇ ਪਾਬੰਦੀ

Published

on

ਲੁਧਿਆਣਾ :   ਡਿਪਟੀ ਕਮਿਸ਼ਨਰ ਪੁਲਿਸ ਵਰਿੰਦਰ ਸਿੰਘ ਬਰਾੜ ਨੇ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਇਲਾਕੇ ਅੰਦਰ ਵੱਖ-ਵੱਖ ਤਰ੍ਹਾਂ ਦੇ ਪਾਬੰਦੀ ਹੁਕਮ ਜਾਰੀ ਕੀਤੇ ਹਨ। ਸ. ਬਰਾੜ ਵਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਹੁਣ ਸ਼ਹਿਰ ਵਿਚ ਸ਼ਰਾਬ ਦੇ ਠੇਕੇ 11:00 ਵਜੇ ਅਤੇ ਹੋਟਲ ਢਾਬੇ ਅਤੇ ਰੈਸਟੋਰੈਂਟ 11:30 ਵਜੇ ਤਕ ਖੁੱਲ੍ਹ ਸਕਣਗੇ। ਇਸ ਤੋਂ ਬਾਅਦ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਵਲੋਂ ਸਖ਼ਤ ਕਾਰਵਾਈ ਕਰਨ ਦਾ ਕਿਹਾ ਗਿਆ ਹੈ।

ਲੁਧਿਆਣਾ ਦੇ ਇਲਾਕਾ ਅੰਦਰ ਲਾਈਵ ਸ਼ੋਆਂ ਦੌਰਾਨ ਉੱਚੀ ਆਵਾਜ਼ ਵਿਚ ਸਾਊਾਡ ਸਿਸਟਮ ਲਗਾ ਕੇ ਗਾਣਿਆ ਰਾਹੀਂ ਸ਼ਰਾਬ, ਨਸ਼ੇ ਆਦਿ ਦੇ ਪ੍ਰਚਾਰ ਕਰਨ ਵਾਲੇ ਗਾਣਿਆ ਨੂੰ ਸਾਊਾਡ ਸਿਸਟਮ ਰਾਹੀਂ ਉੱਚੀ ਆਵਾਜ਼ ਵਿਚ ਚਲਾਉਣ ‘ਤੇ ਤੁਰੰਤ ਪਾਬੰਦੀ ਲਗਾ ਦਿੱਤੀ ਗਈ ਹੈ। ਹੁਣ ਪੈਟਰੋਲ ਪੰਪ ਐਲ.ਪੀ.ਜੀ. ਗੈਸ ਏਜੰਸੀਆਂ ਮੈਰਿਜ ਪੈਲੇਸ ਮਾਲਜ਼ ਅਤੇ ਮਨੀ ਐਕਸਚੇਂਜਰਾਂ ਦੇ ਦਫ਼ਤਰਾਂ ਵਿਚ ਸੀ.ਸੀ.ਟੀ.ਵੀ. ਕੈਮਰੇ ਲਗਵਾਉਣੇ ਲਾਜ਼ਮੀ ਹੋਣਗੇ।

ਵਿਆਹ-ਸ਼ਾਦੀਆਂ ਦੇ ਸਮਾਗਮਾਂ ਦੌਰਾਨ ਸੜਕ ‘ਤੇ ਪਟਾਕੇ ਚਲਾਉਣ ‘ਤੇ ਵੀ ਪਾਬੰਦੀ ਲਗਾਈ ਗਈ ਹੈ ਅਤੇ ਸੜਕ ‘ਤੇ ਨੱਚਣ ਵਾਲੇ ਵਿਅਕਤੀਆਂ ‘ਤੇ ਵੀ ਕਾਰਵਾਈ ਕੀਤੇ ਜਾਣ ਬਾਰੇ ਕਿਹਾ ਗਿਆ ਹੈ। ਏ.ਟੀ.ਐਮ. ਕੈਬਿਨਾਂ ‘ਤੇ ਰਾਤ 8 ਵਜੇ ਤੋਂ ਸਵੇਰ 6 ਵਜੇ ਤੱਕ ਪੁਲਿਸ ਵਲੋਂ ਸੁਰੱਖਿਆ ਮੁਲਾਜ਼ਮ ਤਾਇਨਾਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਸ਼ਹਿਰ ਵਿਚ ਡਰੋਨ ਦੀ ਵਰਤੋਂ ‘ਤੇ ਵੀ ਪੁਲਿਸ ਵਲੋਂ ਪਾਬੰਦੀ ਲਗਾ ਦਿੱਤੀ ਗਈ ਹੈ। ਰਾਤ 10 ਤੋਂ ਸਵੇਰ 6 ਵਜੇ ਤੱਕ ਲਾਊਡ ਸਪੀਕਰ ਲਗਾਉਣ ‘ਤੇ ਵੀ ਸ਼ਹਿਰ ਵਿਚ ਪਾਬੰਦੀ ਰਹੇਗੀ।

ਕਮਿਸ਼ਨਰੇਟ ਲੁਧਿਆਣਾ ਦੇ ਖੇਤਰ ਅੰਦਰ ਭੀਖ ਮੰਗਣ ‘ਤੇੇ ਪਾਬੰਦੀ ਹੁਕਮ ਜਾਰੀ ਕੀਤੇ ਹਨ। ਨਾਬਾਲਗ ਬੱਚਿਆਂ ਨੂੰ ਤੇਜ਼ਾਬ ਦੇਣ ‘ਤੇ ਵੀ ਪਾਬੰਦੀ ਹੋਵੇਗੀ। ਮੈਰਿਜ ਪੈਲੇਸਾਂ ਅਤੇ ਹੋਰ ਵਿਆਹ ਸਮਾਗਮਾਂ ਵਿਚ ਅਸਲਾ ਲੈ ਕੇ ਜਾਣ ‘ਤੇ ਵੀ ਤੁਰੰਤ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ। ਪੁਲਿਸ ਵਲੋਂ ਬੱਸ ਅੱਡਾ, ਰੇਲਵੇ ਗੇਟ, ਕਰਾਸਿੰਗ ਚੌਕ, ਟਰੈਫਿਕ ਲਾਈਟਾਂ ਆਦਿ ਵਿਖੇ ਤੰਬਾਕੂ ਦੀ ਵਿਕਰੀ, ਸੇਵਨ ਕਰਨ ਅਤੇ ਜਨਤਕ ਥਾਵਾਂ ‘ਤੇ ਖੁੱਲ੍ਹੇਆਮ ਥੁੱਕਣ ‘ਤੇ ਤੁਰੰਤ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਅਗਲੇ 2 ਮਹੀਨੇ ਤੱਕ ਲਾਗੂ ਰਹਿਣਗੇ।

Facebook Comments

Trending

Copyright © 2020 Ludhiana Live Media - All Rights Reserved.