Connect with us

ਇੰਡੀਆ ਨਿਊਜ਼

ਅਸਮਾਨੀ ਬਿਜਲੀ ਨੇ ਘਰ ਦਾ ਸਾਰਾ ਸਮਾਨ ਸਾੜਕੇ ਕੀਤਾ ਸੁਆਹ

Published

on

Lightning burned everything in the house to ashes

ਮਿਲੀ ਜਾਣਕਾਰੀ ਅਨੁਸਾਰ ਸਵੇਰੇ ਸਵਖਤੇ ਹੀ ਅਸਮਾਨੀ ਬਿਜਲੀ ਡਿੱਗਣ ਕਾਰਨ ਨੇੜਲੇ ਪਿੰਡ ਬਖਸ਼ੀਵਾਲਾ ਦੇ ਦਲਿਤ ਭਾਈਚਾਰੇ ਦੇ ਇਕ ਪਰਿਵਾਰ ਦਾ ਮਕਾਨ ਅਤੇ ਘਰ ਦਾ ਸਮਾਨ ਸੜਕੇ ਸੁਆਹ ਹੋ ਗਿਆ।ਜਾਣਕਾਰੀ ਦਿੰਦਿਆਂ ਕੁਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਕਾ.ਹਰਦੇਵ ਸਿੰਘ ਬਖਸ਼ੀਵਾਲਾ ਅਤੇ ਪਿੰਡ ਦੇ ਸਰਪੰਚ ਮਿੱਠੂ ਸਿੰਘ ਵਾਲੀਆ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ ਤਿੰਨ ਸਾਢੇ ਤਿੰਨ ਵਜੇ ਜਦੋਂ ਬਖਸ਼ੀਵਾਲਾ ਦੇ ਮੁਖਤਿਆਰ ਸਿੰਘ ਦਾ ਪਰਿਵਾਰ ਪਿੰਡ ‘ਚ ਹੀ ਇਕ ਧਾਰਮਿਕ ਸਥਾਨ ‘ਤੇ ਚੱਲ ਰਹੇ ਭੰਡਾਰੇ ‘ਚ ਸੇਵਾ ਕਰਨ ਗਏ ਹੋਏ ਸਨ ਕਿ ਉਸ ਸਮੇਂ ਹੋ ਰਹੀ ਹਲਕੀ ਜਿਹੀ ਬਰਸਾਤ ਦੌਰਾਨ ਅਚਾਨਕ ਅਸਮਾਨੀ ਬਿਜਲੀ ਇਸ ਪਰਿਵਾਰ ਦੇ ਘਰ ਦੀ ਛੱਤ ‘ਤੇ ਆ ਡਿੱਗੀ।

ਉੱਥੇ ਹੀ ਜਿਸ ਕਾਰਨ ਘਰ ਨੂੰ ਅੱਗ ਲੱਗ ਗਈ।ਅਸਮਾਨੀ ਬਿਜਲੀ ਡਿੱਗਣ ਸਮੇਂ ਮੁਖ਼ਤਿਆਰ ਸਿੰਘ ਦੇ ਪਰਿਵਾਰ ਦੇ ਘਰ ਤੋਂ ਬਾਹਰ ਗਏ ਹੋਣ ਕਾਰਨ ਭਾਵੇਂ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪਰ ਅੱਗ ਨਾਲ ਉਸ ਦਾ ਘਰ ਅਤੇ ਸਮਾਨ ਸੜਕੇ ਸੁਆਹ ਹੋ ਗਿਆ।ਉਕਤ ਆਗੂਆਂ ਨੇ ਅਚਾਨਕ ਬੇਘਰ ਹੋਏ ਇਸ ਦਲਿਤ ਭਾਈਚਾਰੇ ਦੇ ਪਰਿਵਾਰ ਲਈ ਸਰਕਾਰ ਤੋਂ ਮਾਲੀ ਸਹਾਇਤਾ ਦੀ ਮੰਗ ਕੀਤੀ।

Facebook Comments

Trending