Connect with us

ਪੰਜਾਬ ਨਿਊਜ਼

ਪੰਜਾਬ ਵਿੱਚ ਆਈਲੈਟਸ ਸੈਂਟਰਾਂ ਸਮੇਤ ਇਨ੍ਹਾਂ ਸੰਸਥਾਵਾਂ ਦੇ ਲਾਈਸੈਂਸ ਰੱਦ, ਪੜ੍ਹੋ ਪੂਰੀ ਖ਼ਬਰ

Published

on

ਅੰਮ੍ਰਿਤਸਰ : ਵਧੀਕ ਜ਼ਿਲ੍ਹਾ ਮੈਜਿਸਟਰੇਟ ਜੋਤੀ ਬਾਲਾ ਨੇ ਪੰਜਾਬ ਸਰਕਾਰ ਵੱਲੋਂ ਲਾਗੂ ਮਨੁੱਖੀ ਤਸਕਰੀ ਐਕਟ 2012 ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਵੱਖ-ਵੱਖ ਕੋਚਿੰਗ ਇੰਸਟੀਚਿਊਟ ਅਤੇ ਕਨਵੈੱਲਸੈਂਟ ਸੈਂਟਰ ਚਲਾ ਰਹੇ ਲਾਇਸੰਸਧਾਰਕਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਏਜੰਸੀਆਂ ਨੇ ਲਾਇਸੈਂਸ ਰੀਨਿਊ ਕਰਨ ਸਬੰਧੀ ਇਸ ਦਫ਼ਤਰ ਨੂੰ ਕੋਈ ਵੀ ਬੇਨਤੀ ਪੱਤਰ ਨਹੀਂ ਦਿੱਤਾ ਹੈ ਕਿ ਉਨ੍ਹਾਂ ਨੇ ਆਪਣੇ ਇਮੀਗ੍ਰੇਸ਼ਨ ਦਫ਼ਤਰ ਬੰਦ ਕਰ ਦਿੱਤੇ ਹਨ ਅਤੇ ਕੁਝ ਏਜੰਸੀਆਂ ਆਪਣੇ ਲਾਇਸੈਂਸ ਰੀਨਿਊ ਕਰਵਾਉਣ ਲਈ ਤਿਆਰ ਨਹੀਂ ਹਨ, ਜਿਸ ਦੇ ਆਧਾਰ ‘ਤੇ ਇਨ੍ਹਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲ ਐਕਟ ਰੈਗੂਲੇਸ਼ਨ ਐਕਟ 2012 ਦੀ ਧਾਰਾ 6 1 ਈ ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਮੈ. ਵਿਜ਼ਨਰ ਓਵਰਸੀਜ਼ ਕੰਸਲਟੈਂਸੀ ਪਲਾਟ ਨੰਬਰ 3, 5,6 ਨੇੜੇ ਬਾਬਾ ਬੁੱਢਾ ਜੀ ਐਵੇਨਿਊ ਨਿਊ ਅੰਮ੍ਰਿਤਸਰ ਗੇਟ, ਫਾਸਟ ਟ੍ਰੈਕ 302 ਡੀ ਬਲਾਕ ਰਣਜੀਤ ਐਵੇਨਿਊ, ਮੈ. ਆਰ.ਐਸ. ਟ੍ਰੈਵਲ 100 ਖਾਲਸਾ ਐਵੇਨਿਊ ਨੇੜੇ ਖਾਲਸਾ ਕਾਲਜ ਫਾਰ ਵੂਮੈਨ, ਖਹਿਰਾ ਐਜੂਕੇਸ਼ਨ ਸਰਵਿਸਿਜ਼ ਐੱਸ.ਸੀ.ਓ. ਨੰਬਰ 122 ਪਹਿਲੀ ਮੰਜ਼ਿਲ,
ਬੀ ਬਲਾਕ, ਵਿਸ਼ਾਲ ਮੈਗਾ ਮਾਰਟ ਰਣਜੀਤ ਐਵੇਨਿਊ ਨੇੜੇ, ਮੁਸਤਫਾਬਾਦ ਕੰਸਲਟੈਂਟ ਸਰਵਿਸਿਜ਼ ਬਿਲਡਿੰਗ ਨੰਬਰ 2, ਸੇਵਾ ਕੇਂਦਰ ਚਾਟੀਵਿੰਡ ਚੌਕ ਅੰਮ੍ਰਿਤਸਰ ਦੇ ਸਾਹਮਣੇ, ਫਲਾਈਵੈੱਲ 7ਈ ਭੰਡਾਰੀ ਅਸਟੇਟ ਰਾਣੀ ਕਾ ਬਾਗ ਅੰਮ੍ਰਿਤਸਰ ਅਤੇ ਗਲੋਬਲ ਏਅਰਜ਼ ਪ੍ਰਾਈਵੇਟ ਲਿਮਟਿਡ 9, ਚੌਥੀ ਮੰਜ਼ਿਲ ਆਰ.ਆਰ. ਟਾਵਰ ਬੀ ਬਲਾਕ ਰਣਜੀਤ ਐਵੀਨਿਊ, ਅੰਮ੍ਰਿਤਸਰ ਦੇ ਲਾਇਸੰਸ ਰੱਦ ਕਰ ਦਿੱਤੇ ਗਏ ਹਨ।

Facebook Comments

Trending