Connect with us

ਪੰਜਾਬੀ

ਨਵੀਆਂ ਕਿਤਾਬਾਂ ਨਾਲ ਸਜਣਗੀਆਂ ਸਰਕਾਰੀ ਸਕੂਲਾਂ ਦੀਆਂ ਲਾਇਬ੍ਰੇਰੀਆਂ, ਵਿਭਾਗ ਵੱਲੋਂ 16.32 ਕਰੋੜ ਜਾਰੀ

Published

on

Libraries of government schools will be decorated with new books, 16.32 crore has been released by the department

ਲੁਧਿਆਣਾ : ਸੂਬੇ ਭਰ ਦੇ ਸਰਕਾਰੀ ਸਕੂਲਾਂ ’ਚ ਪੜ੍ਹ ਰਹੇ ਵਿਦਿਆਰਥੀਆਂ ’ਚ ਸਾਹਿਤਕ ਅਤੇ ਹੋਰ ਕਿਤਾਬਾਂ ਪੜ੍ਹਨ ਦੀ ਦਿਲਚਸਪੀ ਵਧਾਉਣ ਲਈ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਾਰੇ ਸਰਕਾਰੀ ਸਕੂਲਾਂ ਨੂੰ ਲਾਇਬ੍ਰੇਰੀ ਲਈ ਕਿਤਾਬਾਂ ਖ਼ਰੀਦਣ ਲਈ ਗ੍ਰਾਂਟ ਜਾਰੀ ਕੀਤੀ ਗਈ ਹੈ। ਵਿਭਾਗ ਵੱਲੋਂ ਹਰ ਪ੍ਰਾਇਮਰੀ ਸਕੂਲ ਲਈ 5000, ਮਿਡਲ ਸਕੂਲ ਲਈ 13000, ਹਾਈ ਸਕੂਲ ਲਈ 15000 ਅਤੇ ਸੀਨੀਅਰ ਸੈਕੰਡਰੀ ਸਕੂਲ ਲਈ 20000 ਰੁਪਏ ਗ੍ਰਾਂਟ ਜਾਰੀ ਕੀਤੀ ਗਈ ਹੈ।

ਵਿਭਾਗ ਵੱਲੋਂ ਇਸ ਸਬੰਧੀ ਜਾਰੀ ਇਕ ਪੱਤਰ ’ਚ ਕਿਹਾ ਗਿਆ ਹੈ ਕਿ ਸਮੱਗਰ ਸਿੱਖਿਆ ਸਾਲ 2022-23 ਤਹਿਤ ਲਾਇਬ੍ਰੇਰੀ ਦੀਆਂ ਕਿਤਾਬਾਂ ਖਰੀਦਣ ਲਈ ਇਹ ਰਕਮ ਜਾਰੀ ਕੀਤੀ ਗਈ ਹੈ। ਵਿਭਾਗ ਵੱਲੋਂ ਜਾਰੀ ਕਿਤਾਬਾਂ ਦੀ ਸੂਚੀ ’ਚੋਂ ਹੀ ਕਿਤਾਬਾਂ ਦੀ ਚੋਣ ਕਰਦਿਆਂ ਸਕੂਲ ਪੱਧਰ ’ਤੇ ਕਿਤਾਬਾਂ ਦੀ ਖਰੀਦ ਕੀਤੀ ਜਾਵੇਗੀ। ਲਾਇਬ੍ਰੇਰੀ ਦੀ ਕਿਤਾਬ ਦੀ ਖਰੀਦ ਲਈ ਸਕੂਲ ਪੱਧਰ ’ਤੇ ਕਮੇਟੀ ਬਣਾਈ ਜਾਵੇਗੀ।

Facebook Comments

Trending