ਪੰਜਾਬ ਨਿਊਜ਼

ਜੀ 20 ਯੂਨੀਵਰਸਿਟੀ ਕਨੈਕਟ ਤਹਿਤ PAU ਅਤੇ GADVASU ਵਿਖੇ ਕਰਵਾਏ ਗਏ ਭਾਸ਼ਣ

Published

on

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਗੁਰੂ ਅੰਗਦ ਦੇਵ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਲੋਂ ਜਲਵਾਯੂ-ਸਮਾਰਟ ਖੇਤੀ, ਭੋਜਨ ਸਿਸਟਮਜ ਅਤੇ ਵੰਨ ਹੈਲਥ ਵਿਸ਼ੇ ਸਾਝੇ ਤੌਰ ਤੇ ਭਾਸ਼ਣ ਕਰਵਾਏ ਗਏ| ਇਹ ਕਾਰਜ ਜੀ 20 ਸਿਖਰ ਸੰਮੇਲਨ ਨਾਲ ਸਬੰਧਿਤ ਜੀ 20 ਯੂਨੀਵਰਸਿਟੀ ਕੰਨੈਕਟ ਪ੍ਰੋਗਰਾਮ ਦੇ ਹਿੱਸੇ ਵਜੋਂ ਕਰਵਾਇਆ ਗਿਆ|

ਡਾ. ਸਤਿਬੀਰ ਸਿੰਘ ਗੋਸਲ ਵਾਈਸ ਚਾਂਸਲਰ ਪੀ.ਏ.ਯੂ. ਨੇ ਆਪਣੇ ਵਿਸ਼ੇਸ ਭਾਸ਼ਣ ਵਿਚ ਜਲਵਾਯੂ ਅਨੁਕੂਲ ਅਤੇ ਨਿਰੰਤਰ ਵਿਕਾਸ ਦੇ ਉਦੇਸ਼ਾ ਨੂੰ ਹਾਸਲ ਕਰਨ ਲਈ ਸਿੱਖਿਆ, ਖੋਜ ਅਤੇ ਨਵੀਨਤਾ ਦੀ ਅਹਿਮ ਭੂਮਿਕਾ ਤੇ ਜ਼ੋਰ ਦਿੱਤਾ| ਉਨ•ਾਂ ਨੇ ਜਲਵਾਯੂ ਪਰਿਵਰਤਨ ਨਾਲ ਪਏ ਪ੍ਰਭਾਵਾਂ ਬਾਰੇ ਚਾਣਨਾ ਪਾਉਦਿਆਂ ਗਲੇਸ਼ੀਅਰ ਦੇ ਸੁੰਗੜਨ, ਲੂ ਚਲਣ ਅਤੇ ਮੌਸਮ ਦੇ ਵਿਗੜੇ ਹੋਏ ਰੁਝਾਨਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਰਾਸ਼ਟਰੀ ਸਮੁੰਦਰੀ ਅਤੇ ਵਾਯੂਮੰਡਲ ਪ੍ਰਸ਼ਾਸਨ ਦੇ ਅੰਕੜਿਆਂ ਮੁਤਾਬਕ ਸਾਲ 1981 ਤੋਂ ਤਪਸ਼ ਦਾ ਰੁਝਾਨ 0.1803 ਪ੍ਰਤੀ ਦਹਾਕੇ ਨਾਲ ਚਲ ਰਿਹਾ ਹੈ|
ਉਨ•ਾਂ ਨੇ ਸਾਲ 2022 ਵਿਚ ਵਿਸ਼ਵਮਈ ਤਾਪਮਾਨ 1.1503 ਵਧਣ ਅਤੇ ਇਸ ਨਾਲ ਮੌਸਮ ਤੇ ਪਏ ਗੰਭੀਰ ਨਤੀਜਿਆਂ ਤੇ ਚਿੰਤਾ ਪ੍ਰਗਟ ਕੀਤੀ| ਉਨਾਂ ਨੇ ਭਾਰਤ ਦੇ 203 ਲੂ ਵਾਲੇ ਦਿਨਾਂ ਦਾ ਜ਼ਿਕਰ ਕੀਤਾ, ਜਿਸਨੇ ਖੇਤੀ ਅਤੇ ਰੁਜ਼ਗਾਰ ਤੇ ਅਸਰ ਪਾਇਆ| ਜਲਵਾਯੂ-ਸਮਾਰਟ ਖੇਤੀ ਨੂੰ ਐਸ ਡੀ ਜੀ’ ਜ਼ 2 ਅਤੇ 13 ਨਾਲ ਜੋੜਦਿਆਂ ਉਨ•ਾਂ ਨੇ ਦਬਾਅ ਝਲਣ ਵਾਲੀਆਂ ਫਸਲਾਂ ਅਤੇ ਅਨੁਕੂਲਣਸ਼ੀਲ ਤਕਨੀਕਾਂ ਨੂੰ ਅਪਨਾਉਣ ਤੇ ਜ਼ੋਰ ਦਿੱਤਾ |
ਡਾ. ਇੰਦਰਜੀਤ ਸਿੰਘ, ਵਾਈਸ ਚਾਂਸਲਰ, ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਗੁਰਬਤ ਘਟਾਉਣ ਅਤੇ ਪੇਂਡੂ ਰੁਜ਼ਗਾਰ ਲਈ ਪਸ਼ੂਧਨ ਦੀ ਮਹੱਤਤਾ ਬਾਰੇ ਚਾਣਨਾ ਪਾਇਆ| ਉਨ•ਾਂ ਨੇ ਜੀ 20 ਦੀ ਮਹੱਤਤਾ ਨੂੰ ਪਸ਼ੂਆਂ ਦੀ ਸਿਹਤ, ਭੋਜਨ ਸੁਰੱਖਿਆ ਅਤੇ ਜਾਨਵਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਨੀਤੀਆਂ ਨਿਰਧਾਰਿਤ ਕਰਨ ਪੱਖੋਂ ਜ਼ੋਰ ਦਿੱਤਾ ਕਿਉਂਕਿ ਜਾਨਵਰਾਂ ਦੀ ਸਿਹਤ ਨਾਲ ਮਨੁੱਖਾ ਸਿਹਤ ਅਤੇ ਅਰਥਚਾਰੇ ਤੇ ਵੀ ਅਸਰ ਪੈਂਦਾ ਹੈ|
ਉਨ•ਾਂ ਕਿਹਾ ਕਿ ਖੋਜ ਕਾਰਜਾਂ ਅਤੇ ਜਾਨਵਰਾਂ ਅਤੇ ਮਨੁੱਖਾਂ ਨੂੰ ਫਾਇਦਾ ਪਹੁੰਚਾਉਣ ਲਈ ਜੀ 20 ਦੇ ਸਾਂਝੇ ਯਤਨ ਬਹੁਤ ਜਰੂਰੀ ਹਨ| ਮਾਈਕ੍ਰਬੀਅਲ ਪ੍ਰਤੀਰੋਧਿਕਤਾ ਅਤੇ ਪੈਦਾ ਹੋ ਰਹੀਆਂ ਬਿਮਾਰੀਆਂ ਨਾਲ ਨਜਿੱਠਣ ਅਤੇ ਪਸ਼ੂਧਨ ਦੀ ਨਿਰੰਤਰਤਾ ਨਾਲ ਹੀ ਅਸੀਂ ਵਿਸ਼ਵਮਈ ਸਿਹਤ, ਭੋਜਨ ਸਿਸਟਮਜ ਅਤੇ ਵਾਤਾਵਰਨ ਨੂੰ ਬਚਾਅ ਸਕਦੇ ਹਾਂ, ਜਿਸ ਨਾਲ ਸਮੁੱਚੇ ਵਿਸ਼ਵ ਦਾ ਭਲਾ ਹੋ ਸਕੇਗਾ|

Facebook Comments

Trending

Copyright © 2020 Ludhiana Live Media - All Rights Reserved.