Connect with us

ਪੰਜਾਬੀ

ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਦੀ 200ਵੀਂ ਜਯੰਤੀ ਮਨਾਉਣ ਲਈ ਲੈਕਚਰ ਦਾ ਆਯੋਜਨ

Published

on

Lecture organized to celebrate the 200th birth anniversary of Maharishi Dayanand Saraswati

ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਦੀ 200ਵੀਂ ਜਯੰਤੀ ਮਨਾਉਣ ਲਈ ਆਰੀਆ ਕਾਲਜ, ਲੁਧਿਆਣਾ ਦੇ ਗਰਲਜ਼ ਸੈਕਸ਼ਨ ਵਿੱਚ ਇੱਕ ਵਿਸਤ੍ਰਿਤ ਲੈਕਚਰ ਦਾ ਆਯੋਜਨ ਕੀਤਾ ਗਿਆ। ਜਿਸ ਦਾ ਵਿਸ਼ਾ ਸੀ ‘ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਰਲ ਹੱਲ’। ਇਸ ਮੌਕੇ ਪ੍ਰਸਿੱਧ ਵਿਦਵਾਨ ਆਚਾਰੀਆ ਅਸ਼ੀਸ਼ ਦਰਸ਼ਨਚਾਰੀਆ ਮੁੱਖ ਬੁਲਾਰੇ ਵਜੋਂ ਪੁੱਜੇ, ਜੋ ਦੇਸ਼-ਵਿਦੇਸ਼ ਵਿੱਚ ਵੈਦਿਕ ਸੰਸਕ੍ਰਿਤੀ ਦੇ ਪ੍ਰਚਾਰ ਲਈ ਯਤਨਸ਼ੀਲ ਹਨ।

ਪਿ੍ੰਸੀਪਲ ਡਾ: ਸੁਕਸ਼ਮ ਆਹਲੂਵਾਲੀਆ ਨੇ ਦੱਸਿਆ ਕਿ ਇਹ ਲੈਕਚਰ ਵਿਦਿਆਰਥਣਾਂ ਦੇ ਸਵਾਲਾਂ ਦੇ ਹੱਲ ਕਰਕੇ ਉਨ੍ਹਾਂ ਨੂੰ ਸੁਖਾਲਾ ਜੀਵਨ ਬਤੀਤ ਕਰਨ ਵਿਚ ਸਹਾਈ ਹੋਵੇਗਾ | ਇੰਚਾਰਜ ਡਾ: ਮਮਤਾ ਕੋਹਲੀ ਨੇ ਕਿਹਾ ਕਿ ਅਜਿਹੇ ਸਮਾਗਮਾਂ ਰਾਹੀਂ ਵਿਦਿਆਰਥਣਾਂ ਨੂੰ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਦੇ ਸਿਧਾਂਤਾਂ ਅਤੇ ਵਿਚਾਰਾਂ ਤੋਂ ਜਾਣੂ ਕਰਵਾਉਣ ਦੇ ਯਤਨ ਭਵਿੱਖ ਵਿੱਚ ਵੀ ਜਾਰੀ ਰਹਿਣਗੇ।

Facebook Comments

Trending