ਪੰਜਾਬੀ

ਸਿਰਫ਼ 15 ਦਿਨ ਛੱਡ ਵੇਖੋ ਚੌਲ, ਕੰਟਰੋਲ ‘ਚ ਰਹਿਣਗੀਆਂ ਕਈ ਬੀਮਾਰੀਆਂ, ਖੁਦ ਮਹਿਸੂਸ ਕਰੋਗੇ ਫਰਕ

Published

on

ਕੁਝ ਲੋਕ ਚੌਲ ਖਾਣ ਦੇ ਇੰਨੇ ਆਦੀ ਹੁੰਦੇ ਹਨ ਕਿ ਉਹ ਇਸ ਤੋਂ ਬਿਨਾਂ ਆਪਣੀ ਖੁਰਾਕ ਦੀ ਕਲਪਨਾ ਵੀ ਨਹੀਂ ਕਰ ਸਕਦੇ। ਪਰ, ਚੌਲਾਂ ਨਾਲ ਵੀ ਕੁਝ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਮਿਸਾਲ ਵਜੋਂ ਜਦੋਂ ਤੁਸੀਂ ਚੌਲ ਖਾਂਦੇ ਹੋ ਤਾਂ ਸਰੀਰ ਵਿੱਚ ਕਾਰਬੋਹਾਈਡਰੇਟ ਦੀ ਮਾਤਰਾ ਇੰਨੀ ਵੱਧ ਜਾਂਦੀ ਹੈ ਕਿ ਤੁਹਾਨੂੰ ਨੀਂਦ ਆਉਣ ਲੱਗਦੀ ਹੈ ਅਤੇ ਸਰੀਰ ਸੁਸਤ ਹੋ ਜਾਂਦਾ ਹੈ। ਇਸ ਤੋਂ ਇਲਾਵਾ ਜ਼ਿਆਦਾ ਚੌਲ ਖਾਣ ਨਾਲ ਭਾਰ ਅਸੰਤੁਲਿਤ ਹੁੰਦਾ ਹੈ ਅਤੇ ਮੋਟਾਪਾ ਵਧਦਾ ਹੈ। ਸ਼ੂਗਰ ਅਤੇ ਹੋਰ ਕਈ ਬੀਮਾਰੀਆਂ ‘ਚ ਚੌਲ ਖਾਣਾ ਨੁਕਸਾਨਦੇਹ ਹੋ ਸਕਦਾ ਹੈ। ਤਾਂ ਆਓ ਜਾਣਦੇ ਹਾਂ 15 ਦਿਨਾਂ ਤੱਕ ਚੌਲਾਂ ਨੂੰ ਛੱਡਣ ਦੇ ਅਸਰ।

1. ਸਰੀਰ ਜ਼ਿਆਦਾ ਐਕਟਿਵ ਰਹੇਗਾ : 15 ਦਿਨਾਂ ਤੱਕ ਚੌਲਾਂ ਨੂੰ ਛੱਡਣ ਨਾਲ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡਾ ਸਰੀਰ ਬਾਕੀ ਦਿਨਾਂ ਦੇ ਮੁਕਾਬਲੇ ਜ਼ਿਆਦਾ ਐਕਟਿਵ ਹੋ ਗਿਆ ਹੈ। ਇਸ ਤੋਂ ਇਲਾਵਾ ਤੁਹਾਨੂੰ ਜ਼ਿਆਦਾ ਨੀਂਦ ਨਹੀਂ ਆਵੇਗੀ ਅਤੇ ਤੁਹਾਡੀ ਸੁਸਤੀ ਵੀ ਘੱਟ ਹੋਵੇਗੀ। ਇਸ ਤੋਂ ਇਲਾਵਾ ਤੁਸੀਂ ਸਰੀਰ ਵਿੱਚ ਬਹੁਤ ਸਾਰੇ ਬਦਲਾਅ ਮਹਿਸੂਸ ਕਰੋਗੇ ਜਿਵੇਂ ਕਿ ਤੁਸੀਂ ਕਸਰਤ ਜਾਂ ਕੋਈ ਸਰੀਰਕ ਗਤੀਵਿਧੀਆਂ ਚੰਗੀ ਤਰ੍ਹਾਂ ਕਰ ਸਕੋਗੇ ਅਤੇ ਤੁਹਾਡਾ ਦਿਮਾਗ ਹੋਰ ਲੋਕਾਂ ਦੇ ਮੁਕਾਬਲੇ ਜ਼ਿਆਦਾ ਸਮੇਂ ਤੱਕ ਚੌਕਸ ਹੋ ਕੇ ਕੰਮ ਕਰ ਸਕੇਗਾ।

2. ਸ਼ੂਗਰ ਬੈਲੇਂਸ ਰਹੇਗੀ : ਸਰੀਰ ਵਿੱਚ ਜਿੰਨੇ ਜ਼ਿਆਦਾ ਕਾਰਬੋਹਾਈਡਰੇਟ ਹੋਣਗੇ, ਪਾਚਨ ਦੌਰਾਨ ਓਨੀ ਹੀ ਜ਼ਿਆਦਾ ਸ਼ੂਗਰ ਪੈਦਾ ਹੋਵੇਗੀ। ਇਸ ਕਾਰਨ ਤੁਹਾਨੂੰ ਸ਼ੂਗਰ ਨੂੰ ਕੰਟਰੋਲ ਕਰਨ ‘ਚ ਦਿੱਕਤ ਆ ਸਕਦੀ ਹੈ। ਇਹ ਸਮੱਸਿਆ ਸਿਰਫ ਡਾਇਬਟੀਜ਼ ਵਾਲੇ ਲੋਕਾਂ ਨੂੰ ਹੀ ਨਹੀਂ ਹੁੰਦੀ ਸਗੋਂ ਇਹ ਥਾਇਰਾਇਡ ਅਤੇ ਪੀਸੀਓਡੀ ਦੇ ਮਰੀਜ਼ਾਂ ਨੂੰ ਵੀ ਹੋ ਸਕਦੀ ਹੈ, ਜਿਸ ਵਿੱਚ ਸ਼ੂਗਰ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ। ਇਸ ਲਈ ਚੌਲਾਂ ਨੂੰ ਛੱਡਣਾ ਇਹਨਾਂ ਬਿਮਾਰੀਆਂ ਨੂੰ ਰੋਕਣ ਅਤੇ ਸੰਤੁਲਿਤ ਕਰਨ ਵਿੱਚ ਵੀ ਮਦਦ ਕਰ ਸਕਦਾ ਹੈ।

3. ਭਾਰ ਘਟਾਉਣ ‘ਚ ਮਦਦਗਾਰ : ਜੇ ਤੁਸੀਂ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਚੌਲਾਂ ਨੂੰ ਛੱਡਣਾ ਤੁਹਾਡੇ ਲਈ ਮਦਦਗਾਰ ਹੋ ਸਕਦਾ ਹੈ। ਦਰਅਸਲ, ਚੌਲਾਂ ਦੀ ਕੈਲੋਰੀ ਤੇਜ਼ੀ ਨਾਲ ਭਾਰ ਵਧਾਉਂਦੀ ਹੈ ਅਤੇ ਫਿਰ ਮੈਟਾਬੋਲਿਜ਼ਮ ਨੂੰ ਵੀ ਹੌਲੀ ਕਰ ਦਿੰਦੀ ਹੈ। ਅਜਿਹੀ ਸਥਿਤੀ ‘ਚ ਢਿੱਡ ਦੀ ਚਰਬੀ ਵਧ ਜਾਂਦੀ ਹੈ ਜੋ ਮੋਟਾਪੇ ਦਾ ਕਾਰਨ ਬਣਦੀ ਹੈ। ਅਜਿਹੀ ਸਥਿਤੀ ਵਿੱਚ ਆਪਣੇ ਭਾਰ ਨੂੰ ਸੰਤੁਲਿਤ ਰੱਖਣ ਲਈ ਤੁਹਾਨੂੰ 15 ਦਿਨਾਂ ਤੱਕ ਚੌਲਾਂ ਨੂੰ ਛੱਡਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

Facebook Comments

Trending

Copyright © 2020 Ludhiana Live Media - All Rights Reserved.