ਪੰਜਾਬੀ

13 ਸੀਟਾਂ ‘ਤੇ ਆਪ ਅੱਗੇ, ਜਗਰਾਓ ਤੋਂ ਸਰਬਜੀਤ ਕੌਰ ਮਾਣੂੰਕੇ ਜਿੱਤੀ

Published

on

ਲੁਧਿਆਣਾ: ਜਗਰਾਉਂ ਹਲਕੇ ਤੋਂ ਸਰਬਜੀਤ ਕੌਰ ਮਾਣੂੰਕੇ ਨੇ ਦੂਜੀ ਵਾਰ ਚੋਣ ਜਿੱਤੀ ਹੈ। ਅੱਜ 175 ਵਿੱਚ 14 ਉਮੀਦਵਾਰਾਂ ਦੇ ਸਿਰ ਵਿਧਾਇਕ ਦਾ ਤਾਜ ਸਜੇਗਾ। ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਅੱਠ ਥਾਵਾਂ ‘ਤੇ 14 ਵੋਟਾਂ ਦੀ ਗਿਣਤੀ ਦੇ ਕੇਂਦਰ ਬਣਾਏ ਹਨ। ਕਿਸੇ ਨੂੰ ਇਸ ਵਾਰ ਰਿਕਾਰਡ ਬਣਾਉਣ ਦੀ ਉਮੀਦ ਹੈ ਤੇ ਕਈ ਉਮੀਦਵਾਰ ਜਿੱਤਣ ਦੀ ਆਸ ਦੇ ਸੁਪਨੇ ਦੇਖ ਰਹੇ ਹਨ। ਹਾਲਾਂਕਿ ਦੁਪਹਿਰ ਕਰੀਬ 12 ਵਜੇ ਤੱਕ ਹਾਰ ਤੇ ਜਿੱਤ ਦੀ ਕਾਫੀ ਤਸਵੀਰ ਸਾਫ ਹੋਣ ਦੀ ਉਮੀਦ ਹੈ।

ਹੁਣ ਤੱਕ ਆਏ ਰੁਝਾਨਾਂ ‘ਚ ਆਮ ਆਦਮੀ ਪਾਰਟੀ 14 ‘ਚੋਂ 13 ਸੀਟਾਂ ‘ਤੇ ਅੱਗੇ ਹੈ। ਦਾਖਾ ਵਿੱਚ ਸਿਰਫ਼ ਮਨਪ੍ਰੀਤ ਇਆਲੀ ਹੀ ਅੱਗੇ ਹਨ। ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਪੰਜਵੇਂ ਗੇੜ ਤੋਂ ਬਾਅਦ ਵੀ ਪਿੱਛੇ ਚੱਲ ਰਹੇ ਹਨ। ਪੰਜ ਗੇੜਾਂ ਤੋਂ ਬਾਅਦ ਆਸ਼ੂ ਨੂੰ 11804 ਵੋਟਾਂ, ‘ਆਪ’ ਦੇ ਗੁਰਪ੍ਰੀਤ ਸਿੰਘ ਗੋਗੀ ਨੂੰ 14262 ਅਤੇ ਭਾਜਪਾ ਦੇ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੂੰ 11662 ਵੋਟਾਂ ਮਿਲੀਆਂ।

Facebook Comments

Trending

Copyright © 2020 Ludhiana Live Media - All Rights Reserved.