ਪੰਜਾਬੀ

ਲੁਧਿਆਣਾ ਦੀਆਂ 14 ਸੀਟਾਂ ‘ਚੋਂ 12 ‘ਤੇ ਆਮ ਆਦਮੀ ਪਾਰਟੀ ਅੱਗੇ, ਜਾਣੋ ਹੁਣ ਤੱਕ ਦਾ ਵੇਰਵਾ

Published

on

ਲੁਧਿਆਣਾ : ਲੁਧਿਆਣਾ ਦੇ 14 ਵਿਧਾਨ ਸਭਾ ਹਲਕਿਆਂ ‘ਚ 12 ਸੀਟਾਂ ‘ਤੇ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ, ਜਦੋਂ ਕਿ ਕਾਂਗਰਸ ਨੂੰ ਇਕ ਸੀਟ ਮਿਲੀ ਹੈ। ਇਸ ਦੇ ਨਾਲ ਹੀ ਅਕਾਲੀ ਦਲ ਨੂੰ ਇਕ ਅਤੇ ਭਾਜਪਾ ਨੂੰ ਕੋਈ ਵੀ ਸੀਟ ਅਜੇ ਤੱਕ ਹਾਸਲ ਨਹੀਂ ਹੋਈ ਹੈ।

ਲੁਧਿਆਣਾ ‘ਚ ਹੁਣ ਤੱਕ ਤਿੰਨ ਸੀਟਾਂ ਦੇ ਸਰਕਾਰੀ ਰੁਝਾਨ ਸਾਹਮਣੇ ਆਏ ਹਨ। ਹਲਕਾ ਵੈਸਟ ਤੋਂ ਪਹਿਲੇ ਰਾਊਂਡ ‘ਚ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਗੋਗੀ ਅੱਗੇ ਚੱਲ ਰਹੇ ਹਨ, ਜਦੋਂ ਕਿ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਪਿੱਛੇ ਹਨ। ਹਲਕਾ ਦਾਖਾ ‘ਚ ਪਹਿਲੇ ਰਾਊਂਡ ‘ਚ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਅੱਗੇ ਚੱਲ ਰਹੇ ਹਨ। ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਤੀਜੇ ਨੰਬਰ ‘ਤੇ ਹਨ। ਇਸ ਤੋਂ ਇਲਾਵਾ ਰਾਏਕੋਟ ‘ਚ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ।

ਹਲਕਾ ਰਾਏਕੋਟ ‘ਚ ਚੌਥੇ ਰਾਊਂਡ ਦੌਰਾਨ ‘ਆਪ’ ਉਮੀਦਵਾਰ ਹਾਕਮ ਸਿੰਘ ਠੇਕੇਦਾਰ ਅੱਗੇ, ਚੌਥੇ ਰਾਊਂਡ ਵਿੱਚ ਜਗਰਾਓਂ ਹਲਕੇ ਤੋਂ ‘ਆਪ’ ਉਮੀਦਵਾਰ 6601 ਵੋਟ ਨਾਲ ਅੱਗੇ, ਕਾਂਗਰਸੀ ਉਮੀਦਵਾਰ ਤੀਜੇ ਨੰਬਰ ‘ਤੇ, ਦਾਖਾ ਹਲਕੇ ਤੋਂ ਪੰਜਵੇਂ ਰਾਊਂਡ ਵਿੱਚ ਅਕਾਲੀ ਉਮੀਦਵਾਰ ਮਨਪ੍ਰੀਤ ਇਆਲੀ 2622 ਵੋਟਾਂ ਨਾਲ ਅੱਗੇ, ਕਾਂਗਰਸੀ ਉਮੀਦਵਾਰ ਤੀਜੇ ਨੰਬਰ ‘ਤੇ ਚਲ ਰਹੇ ਹਨ।

Facebook Comments

Trending

Copyright © 2020 Ludhiana Live Media - All Rights Reserved.