Connect with us

ਪੰਜਾਬੀ

ਖ਼ਾਲਸਾ ਕਾਲਜ ‘ਚ ਸੱਭਿਆਚਾਰਕ ਵਿਰਾਸਤ ਬਾਰੇ ਜਾਗਰੂਕਤਾ ਮੁਹਿੰਮ ਵਿੱਢੀ

Published

on

Launched an awareness campaign on cultural heritage at Khalsa College

ਲੁਧਿਆਣਾ : ਖ਼ਾਲਸਾ ਕਾਲਜ ਲੜਕੀਆਂ ਸਿਵਲ ਲਾਈਨਜ਼ ਲੁਧਿਆਣਾ ਦੇ ਰੈੱਡ ਰਿਬਨ ਕਲੱਬ ਨੇ ਯੁਵਕ ਸੇਵਾਵਾਂ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬ ਦੇ ਸੱਭਿਆਚਾਰਕ ਵਿਰਸੇ ਬਾਰੇ ਜਾਗਰੂਕਤਾ ਮੁਹਿੰਮ ਵਿੱਢੀ ਗਈ। ਪੰਜਾਬੀ ਸੱਭਿਆਚਾਰ ਤੇ ਵਿਰਸੇ ਨੂੰ ਪ੍ਰਫੁੱਲਤ ਕਰਨ ਲਈ ਰੈੱਡ ਰਿਬਨ ਕਲੱਬ ਦੇ ਵਲੰਟੀਅਰਾਂ ਨੇ ਵੱਖ-ਵੱਖ ਆਈਟਮਾਂ ਤਿਆਰ ਕੀਤੀਆਂ।

ਵਿਦਿਆਰਥਣਾਂ ਨੇ ਮਿੱਟੀ ਦੇ ਖਿਡੋਨੇ, ਟੌਕਰੀ, ਨਾਲਾ ਮੇਕਿੰਗ, ਪਰਾਂਡਾ, ਚੀਕੂ, ਐਨੂ, ਖਿੱਦੋ, ਗੁੜੀਆ ਦੇ ਪਟੋਲੇ, ਪਿਹੜੀ, ਚਾਰਟ ਬਣਾਉਣ ਦੀਆਂ ਗਤੀਵਿਧੀਆਂ ਕੀਤੀਆਂ ਗਈਆਂ। ਵਿਦਿਆਰਥੀਆਂ ਨੇ ਗੁੱਡੀਆਂ ਦੇ ਪਟੋਲੇ, ਚਾਦਰ ਤੇ ਟੋਕਰੀ ਬਣਾਉਣ ਲਈ ਘੁੰਗਰੂ, ਗੋਤਾ, ਸ਼ਾਹਤੂਤ ਦੀ ਛੱਤੀਆਂ, ਰੇਸ਼ਮੀ ਧਾਗਾ, ਮਿੱਟੀ ਦੀ ਰੇਤ, ਉੱਨ, ਗੋਟਾ ਪੱਤੀ ਅਤੇ ਹੋਰ ਵੱਖ-ਵੱਖ ਸੱਭਿਆਚਾਰਕ ਵਸਤੂਆਂ ਦੀ ਵਰਤੋਂ ਕੀਤੀ ਗਈ।

ਇਸ ਗਤੀਵਿਧੀ ਦਾ ਉਦੇਸ਼ ਪੰਜਾਬ ਦੀ ਸੱਭਿਆਚਾਰਕ ਵਿਰਾਸਤ, ਕਲਾ ਅਤੇ ਸ਼ਿਲਪਕਾਰੀ ਨੂੰ ਉਤਸ਼ਾਹਿਤ ਕਰਨਾ ਸੀ। ਇੰਚਾਰਜ ਆਰਟ ਐਂਡ ਕਰਾਫਟ ਡਾ. ਸ੍ਰੀਮਤੀ ਨਰਿੰਦਰਜੀਤ ਕੌਰ ਨੇ ਪੰਜਾਬ ਦੇ ਅਮੀਰ ਵਿਰਸੇ ਬਾਰੇ ਜਾਗਰੂਕਤਾ ਫੈਲਾਉਣ ਲਈ ਕਰਵਾਈ ਗਈ ਗਤੀਵਿਧੀ ਦੀ ਸ਼ਲਾਘਾ ਕੀਤੀ।

ਡਾ. ਮੁਕਤੀ ਗਿੱਲ ਨੇ ਨੋਡਲ ਅਫਸਰ ਸ਼ੀਤਲ ਸੋਈ ਤੇ ਰੈੱਡ ਰਿਬਨ ਕਲੱਬ ਦੇ ਵਲੰਟੀਅਰਾਂ ਦੇ ਨੌਜਵਾਨਾਂ ਅਤੇ ਸਮਾਜ ਦੇ ਹਿੱਤ ਵਿਚ ਅਜਿਹੇ ਮਹੱਤਵਪੂਰਨ ਮੁੱਦੇ ਨੂੰ ਉਠਾਉਣ ਦੇ ਯਤਨਾਂ ਦੀ ਸ਼ਲਾਘਾ ਕੀਤੀ।

Facebook Comments

Trending