ਪੰਜਾਬੀ

‘ਫਾਰਮਰ ਫਸਟ ਪ੍ਰਾਜੈਕਟ’ ਤਹਿਤ ਔਰਤਾਂ ਨੂੰ ਸਿਖ਼ਲਾਈ ਦੇਣ ਦੀ ਸ਼ੁਰੂਆਤ

Published

on

ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਲੋਂ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੀ ਵਿੱਤੀ ਸਹਾਇਤਾ ਨਾਲ ਚਲਾਏ ਜਾ ਰਹੇ ‘ਫਾਰਮਰ ਫਸਟ ਪ੍ਰਾਜੈਕਟ’ ਅਧੀਨ ਲਾਭਪਾਤਰੀ ਕਿਸਾਨ ਔਰਤਾਂ ਨੂੰ ਸਿਖਲਾਈ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪ੍ਰਾਜੈਕਟ ਤਹਿਤ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਦੇ ਨਾਲ-ਨਾਲ ਪਸ਼ੂ ਪਾਲਣਾ ਕਿੱਤੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ।

ਇਹ ਪ੍ਰਾਜੈਕਟ ਡਾ. ਪ੍ਰਕਾਸ਼ ਸਿੰਘ ਬਰਾੜ ਨਿਰਦੇਸ਼ਕ ਪਸਾਰ ਸਿੱਖਿਆ ਅਤੇ ਪ੍ਰਾਜੈਕਟ ਦੇ ਸਿਰਮੌਰ ਅਧਿਕਾਰੀ ਦੀ ਨਿਰਦੇਸ਼ਨਾ ਅਧੀਨ ਕਰਵਾਇਆ ਗਿਆ, ਜਿਸ ਲਈ ਡਾ. ਵਾਈ. ਐਸ. ਜਾਦੋਂ ਮੁੱਖ ਨਿਰੀਖਕ ਨੇ ਆਪਣਾ ਯੋਗਦਾਨ ਦਿੱਤਾ। ਇਨ੍ਹਾਂ ਕਿਸਾਨ ਬੀਬੀਆਂ ਨੂੰ ਪਿੰਡ ਧਨੇਰ ਮਹਿਲ ਕਲਾਂ ਬਲਾਕ ਵਿਖੇ ਲਿਜਾਇਆ ਗਿਆ। ਟੀਮ ਵਿਚ ਅਪਣਾਏ ਗਏ ਪਿੰਡਾਂ ਦੀਆਂ 25 ਕਿਸਾਨ ਔਰਤਾਂ ਦੇ ਨਾਲ ਡਾ. ਪ੍ਰਗਿਆ ਭਦੌਰੀਆ, ਡਾ. ਰੇਖਾ ਚਾਵਲਾ, ਡਾ. ਗੋਪਿਕਾ ਤਲਵਾੜ ਅਤੇ ਡਾ. ਨਵਕਿਰਨ ਨੇ ਸ਼ਿਰਕਤ ਕੀਤੀ।

ਡਾ. ਗੋਪਿਕਾ ਤਲਵਾੜ ਨੇ ਦੁੱਧ ਅਤੇ ਦੁੱਧ ਤੋਂ ਗੁਣਵੱਤਾ ਭਰਪੂਰ ਉਤਪਾਦ ਬਣਾਉਣ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੁੱਧ ਦੀਆਂ ਵਸਤਾਂ ਬਣਾ ਕੇ ਅਸੀਂ ਵਧੇਰੇ ਮੁਨਾਫ਼ਾ ਕਮਾ ਸਕਦੇ ਹਾਂ। ਉਨ੍ਹਾਂ ਨੇ ਇਨ੍ਹਾਂ ਔਰਤਾਂ ਨੂੰ ਵੱਖੋ-ਵੱਖਰੀਆਂ ਵਸਤਾਂ ਤਿਆਰ ਕਰਨ ਦੀਆਂ ਤਕਨੀਕਾਂ ਵੀ ਦੱਸੀਆਂ ਅਤੇ ਮੰਡੀਕਾਰੀ ਦੇ ਨੁਕਤੇ ਵੀ ਸਾਂਝੇ ਕੀਤੇ। ਡਾ. ਰੇਖਾ ਚਾਵਲਾ ਨੇ ਘਰੇਲੂ ਪੱਧਰ ‘ਤੇ ਤਿਆਰ ਕੀਤੇ ਜਾ ਸਕਣ ਵਾਲੇ ਡੇਅਰੀ ਉਤਪਾਦ ਜਿਵੇਂ ਕਲਾਕੰਦ, ਘੀਆ ਬਰਫੀ, ਗਜਰੇਲਾ ਅਤੇ ਪਨੀਰ ਦੇ ਪਾਣੀ ਤੋਂ ਤਿਆਰ ਹੋਣ ਵਾਲੇ ਪਦਾਰਥਾਂ ਬਾਰੇ ਵਿਸਥਾਰ ਵਿਚ ਦੱਸਿਆ।

 

Facebook Comments

Trending

Copyright © 2020 Ludhiana Live Media - All Rights Reserved.