Connect with us

ਪੰਜਾਬੀ

ਕੁਲਾਰ ਮੈਡੀਕਲ ਵਿੱਦਿਅਕ ਸੰਸਥਾਵਾਂ ਵਲੋਂ ਕੁਲਾਰ ਪਬਲਿਕ ਸਕੂਲ ਦੀ ਸ਼ੁਰੂਆਤ

Published

on

Launch of Kular Public School by Kular Medical Educational Institutions

ਲੁਧਿਆਣਾ  : ਅੰਤਰਰਾਸ਼ਟਰੀ ਪੱਧਰ ‘ਤੇ ਸਿਹਤ ਸਹੂਲਤਾਂ ਮੁਹੱਈਆ ਕਰਨ ਵਾਲਾ ਕੁਲਾਰ ਹਸਪਤਾਲ ਬੀਜਾ ਦੀ ਅਗਵਾਈ ਵਾਲੀ ਕੁਲਾਰ ਵਿੱਦਿਅਕ ਸੰਸਥਾਵਾਂ ਦਾ ਜਿੱਥੇ ਅੱਜ ਮੈਡੀਕਲ ਸਿੱਖਿਆ ਖੇਤਰ ਵਿਚ ਸੂਬੇ ਭਰ ਵਿਚ ਹੀ ਨਹੀਂ, ਸਗੋਂ ਦੁਨੀਆਂ ਭਰ ਚੰਗਾ ਨਾਮ ਚੱਲ ਰਿਹਾ ਹੈ.

ਇਸ ਵਿੱਦਿਅਕ ਸੰਸਥਾਵਾਂ ਦੇ ਪ੍ਰਬੰਧਕਾਂ ਨੇ ਸਿੱਖਿਆ ਖੇਤਰ ਵਿਚ ਇਕ ਹੋਰ ਪੁਲਾਂਘ ਪੁੱਟਦਿਆਂ ਆਈ.ਸੀ.ਐੱਸ.ਈ. ਪੈਟਰਨ ਦੇ ਆਧਾਰਿਤ ਕੁਲਾਰ ਪਬਲਿਕ ਸਕੂਲ ਦੀ ਸ਼ੁਰੂਆਤ ਕਰ ਕੇ ਇਲਾਕੇ ਦੇ ਬੱਚਿਆਂ ਨੂੰ ਇਕ ਬਹੁਤ ਵੱਡਾ ਪਲੇਟ ਫਾਰਮ ਮਿਲ ਗਿਆ ਹੈ, ਜਿੱਥੇ ਬੱਚਿਆਂ ਨੂੰ ਮਾਤ ਭਾਸ਼ਾ ਦੇ ਨਾਲ-ਨਾਲ ਹਾਈ ਪੱਧਰ ਦੀ ਅੰਗਰੇਜ਼ੀ ਵਿਚ ਨਿਪੁੰਨ ਬਣਾਉਣ ਲਈ ਉੱਚ ਦਰਜੇ ਦਾ ਸਟਾਫ਼ ਨਿਯੁਕਤ ਕੀਤੇ ਹੋਏ ਹਨ।

ਡਾ. ਕੁਲਦੀਪਕ ਸਿੰਘ ਕੁਲਾਰ ਤੇ ਪ੍ਰੋ ਗੁਰਬਖ਼ਸ਼ ਸਿੰਘ ਬੀਜਾ ਨੇ ਦੱਸਿਆ ਕਿ ਇਸ ਸਾਲ ਨਰਸਰੀ ਤੋਂ 5 ਵੀ ਤੱਕ ਇਸ ਸਕੂਲ ਵਿਚ ਬੱਚਿਆਂ ਨੂੰ ਵਿਦੇਸ਼ੀ ਤਕਨੀਕ ਦੀ ਪੜ੍ਹਾਈ ਜ਼ਰੀਏ ਤਿਆਰ ਕਰਨਾ ਹੀ ਨਹੀਂ, ਸਗੋਂ ਵਿਦੇਸ਼ਾਂ ਜਾਂ ਵੱਡੇ-ਵੱਡੇ ਕੰਪੀਟੀਸ਼ਨਾਂ ਲੜਨ ਦੇ ਯੋਗ ਬਣਾਇਆ ਜਾਵੇਗਾ ਤਾਂ ਕਿ ਉਹ ਆਪਣੇ ਭਵਿੱਖ ਨੂੰ ਸਥਾਪਤ ਕਰਨ ਵਿਚ ਕੋਈ ਮੁਸ਼ਕਿਲ ਨਾ ਆਵੇ।

ਪਿ੍ੰਸੀਪਲ ਨੇ ਦੱਸਿਆ ਕਿ ਇਸ ਵਰ੍ਹੇ 5ਵੀਂ ਤੱਕ ਕਲਾਸਾਂ ਦੇ ਦਾਖ਼ਲੇ ਸ਼ੁਰੂ ਹੋ ਗਏ ਹਨ। ਵਾਜਬ ਫ਼ੀਸਾਂ ਦੇ ਨਾਲ ਉੱਚ ਕੋਟੀ ਦੀ ਸਿੱਖਿਆ ਦਿੱਤੀ ਜਾਵੇਗੀ। ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਗੁਣਾਤਮਿਕ ਤੇ ਮਿਆਰੀ ਸਿੱਖਿਆ ਦੇਣ ਲਈ ਪਰਖੀ ਹੋਈ ਤੇ ਅੰਤਰਰਾਸ਼ਟਰੀ ਪੱਧਰ ‘ਤੇ ਸਥਾਪਤ ਹੋਈ ਵਿੱਦਿਅਕ ਸੰਸਥਾਵਾਂ ਵਲੋਂ ਖੋਲ੍ਹੇ ਹੋਏ ਨਵੇਂ ਸਕੂਲ ਵਿਚ ਦਾਖਲ ਕਰਵਾ ਕੇ ਪਹਿਲ ਕਦਮੀ ਕਰਣ।

Facebook Comments

Advertisement

Trending