Connect with us

ਅਪਰਾਧ

ਰੇਲਵੇ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਮਾਰੀ ਲੱਖਾਂ ਦੀ ਠੱਗੀ, ਜਾਣੋ ਪੂਰਾ ਮਾਮਲਾ

Published

on

Lakhs cheated by pretending to get a job in railways, know the whole case

ਖੰਨਾ /ਲੁਧਿਆਣਾ : ਖੰਨਾ ਪੁਲਸ ਨੇ ਕਰਨੈਲ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਤੁਰਮਰੀ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਸੁਰਜੀਤ ਸਿੰਘ ਪੁੱਤਰ ਮਹਲ ਸਿੰਘ, ਮਹਲ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਫਿਰੋਜ਼ਪੁਰ ਹਾਲ ਵਾਸੀ ਦੋਰਾਹਾ ਤੇ ਪਰਮਜੀਤ ਸਿੰਘ ਪੁੱਤਰ ਨਿਰੰਜਨ ਸਿੰਘ ਵਾਸੀ ਫਤਹਿਗੜ੍ਹ ਸਾਹਿਬ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਸ਼ਿਕਾਇਤਕਰਤਾ ਕਰਨੈਲ ਸਿੰਘ ਅਨੁਸਾਰ ਇਕ ਦਿਨ ਪਰਮਜੀਤ ਸਿੰਘ ਉਸ ਦੇ ਘਰ ਆਇਆ ਜਿਸ ਨੇ ਦੱਸਿਆ ਕਿ ਉਸਦਾ ਭਾਣਜ ਜਵਾਈ ਸੁਰਜੀਤ ਸਿੰਘ ਜੋ ਕਿ ਰੇਲਵੇ ਵਿੱਚ ਉੱਚ ਅਧਿਕਾਰੀ ਡੀ.ਆਈ.ਜੀ. ਲੱਗਿਆ ਹੋਇਆ ਹੈ। ਜਿਸ ਨੂੰ ਕਹਿ ਕੇ ਉਹ ਆਪਣੀਆਂ ਦੋਵੇਂ ਧੀਆਂ ਸੰਦੀਪ ਕੌਰ ਤੇ ਪਵਨਪ੍ਰੀਤ ਕੌਰ ਨੂੰ ਰੇਲਵੇ ’ਚ ਨੌਕਰੀ ਦਿਵਾ ਦੇਵੇਗਾ। ਇਸ ਦੇ ਬਦਲੇ ਉਸ ਤੋਂ 5 ਲੱਖ ਰੁਪਏ ਦੀ ਮੰਗ ਕੀਤੀ ਗਈ।

ਕਥਿਤ ਮੁਲਜ਼ਮਾਂ ਨੇ ਕਰਨੈਲ ਸਿੰਘ ਦੀਆਂ ਲੜਕੀਆਂ ਨੂੰ ਨੌਕਰੀ ਦਵਾਉਣ ਦੇ ਬਦਲੇ 5 ਲੱਖ ਰੁਪਏ ਤੇ ਭਾਣਜੇ ਗੁਰਵਿੰਦਰ ਸਿੰਘ ਨੂੰ ਨੌਕਰੀ ਦਿਵਾਉਣ ਦੇ ਨਾਮ ’ਤੇ 4 ਲੱਖ 60 ਹਜ਼ਾਰ ਰੁਪਏ ਦੀ ਠੱਗੀ ਮਾਰੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਸੁਰਜੀਤ ਸਿੰਘ ਆਰ.ਪੀ.ਐੱਫ. ’ਚ ਨੌਕਰੀ ਨਹੀਂ ਕਰਦਾ। ਤਿੰਨੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Facebook Comments

Trending