ਪੰਜਾਬੀ

ਰੋਜ਼ਾਨਾ ਲੱਖਾਂ ਰੁਪਏ ਕਮਾਉਣ ਵਾਲਾ ਲਾਡੋਵਾਲ ਟੋਲ ਪਲਾਜ਼ਾ ਲੋਕ ਸਹੂਲਤਾਂ ਤੋਂ ਸੱਖਣਾ

Published

on

ਲਾਡੋਵਾਲ : ਪੰਜਾਬ ਵਿਚ ਲੱਗੇ ਸਭ ਟੋਲ ਪਲਾਜ਼ਿਆਂ ਤੇ ਲੋਕਾਂ ਲਈ ਲੈਟਰੀਨ, ਬਾਥਰੂਮ ਤੇ ਪੀਣ ਵਾਲੇ ਪਾਣੀ ਤੇ ਬੈਠਣ ਵਾਸਤੇ ਸਭ ਸਹੂਲਤਾਂ ਆਮ ਦੇਖਣ ਨੂੰ ਮਿਲਦੀਆਂ ਹਨ, ਪਰ ਲਾਡੋਵਾਲ ਨੈਸ਼ਨਲ ਹਾਈਵੇਅ ਸਥਿਤ ਬਣਿਆ ਟੋਲ ਪਲਾਜ਼ਾ ਅਜਿਹਾ ਹੈ, ਜਿੱਥੇ ਲੱਖਾਂ ਰੁਪਏ ਦੀ ਕਮਾਈ ਤਾਂ ਕੀਤੀ ਜਾਂਦੀ ਹੈ, ਪਰ ਲੋਕਾਂ ਵਾਸਤੇ ਕੋਈ ਸਹੂਲਤ ਨਹੀਂ ਹੈ, ਜਿਸ ਕਾਰਨ ਲੋਕ ਬਹੁਤ ਪ੍ਰੇਸ਼ਾਨ ਹਨ।

ਟੋਲ ਪਲਾਜ਼ਾ ‘ਤੇ ਟੋਲ ਪਾਸ ਬਣਾਉਣ ਆਏ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਾਸ ਬਣਾਉਣ ਵਿਚ ਬਹੁਤ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦੂਜੇ ਪਾਸੇ ਲੋਕ ਬਾਥਰੂਮ ਵਗੈਰਾ ਕਰਨ ਤੋਂ ਵੀ ਔਖੇ ਹਨ, ਕਿਉਂਕਿ ਇਸ ਟੋਲ ਪਲਾਜ਼ਾ ਤੇ ਸ਼ਾਇਦ ਇਕ ਹੀ ਬਾਥਰੂਮ ਹੈ, ਜਿਸ ਨੂੰ ਜਿਆਦਾਤਰ ਤਾਂ ਸਟਾਫ਼ ਵਾਲੇ ਹੀ ਵਰਤਦੇ ਹਨ, ਜਿਸ ਦੀ ਆਮ ਲੋਕਾਂ ਨੂੰ ਕੋਈ ਜਾਣਕਾਰੀ ਵੀ ਨਹੀਂ ਹੈ, ਪਰ ਔਰਤਾਂ ਵਾਸਤੇ ਬਹੁਤ ਔਖਾ ਹੈ।

ਲੋਕਾਂ ਨੇ ਇਹ ਵੀ ਦੱਸਿਆ ਕਿ ਲਾਡੋਵਾਲ ਟੋਲ ਪਲਾਜ਼ਾ ਸਭ ਟੋਲ ਪਲਾਜ਼ਿਆਂ ਤੋਂ ਮਹਿੰਗਾ ਹੈ, ਪਰ ਇੱਥੇ ਸੁਵਿਧਾ ਨਾਂਅ ਦੀ ਕੋਈ ਚੀਜ਼ ਨਹੀਂ ਹੈ, ਨਾ ਹੀ ਕੋਈ ਡਾਕਟਰੀ ਸਹੂਲਤ ਹੋਣ ਕਰਕੇ ਅਨੇਕਾਂ ਹੋਰ ਸਹੂਲਤਾਂ ਤੋਂ ਵਾਂਝਾ ਹੈ ਤੇ ਲੋਕ ਪ੍ਰੇਸ਼ਾਨ ਹਨ। ਲੋਕਾਂ ਮੁਤਾਬਕ ਟੋਲ ਪਾਸ ਬਣਾਉਣ ਲਈ ਘੰਟਿਆਂ ਬੱਧੀ ਖੜ੍ਹਨਾ ਪੈਂਦਾ ਹੈ ਅਤੇ ਸਵੇਰ ਤੋਂ ਹੀ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ।

ਇਸ ਸਬੰਧੀ ਵਾਹਨ ਚਾਲਕਾਂ ਨੇ ਜਦ ਟੋਲ ਮੈਨੇਜਰ ਨੂੰ ਪਾਸ ਬਣਾਉਣ ਦਾ ਸਮਾਂ ਵਧਾਉਣ ਦੀ ਗੱਲ ਵੀ ਕੀਤੀ ਹੈ, ਪਰ ਹਾਲੇ ਤੱਕ ਸਮਾਂ ਨਹੀਂ ਵਧਾਇਆ ਗਿਆ। ਜਦ ਇਸ ਸਬੰਧੀ ਟੋਲ ਮੈਨੇਜਰ ਨਾਲ ਫੋਨ ‘ਤੇ ਸੰਪਰਕ ਕੀਤਾ ਤਾਂ ਅੱਗੋਂ ਉਨ੍ਹਾਂ ਫੋਨ ਹੀ ਨਹੀਂ ਚੁੱਕਿਆ, ਜਿਸ ਕਰਕੇ ਉਨ੍ਹਾਂ ਨਾਲ ਕੋਈ ਗੱਲ ਨਹੀਂ ਹੋ ਸਕੀ।

Facebook Comments

Trending

Copyright © 2020 Ludhiana Live Media - All Rights Reserved.