ਪੰਜਾਬੀ

‘ਲਾਡੋ ਰਾਣੀ’ ਦਾ 28ਵੇਂ ਧੀਆਂ ਦੇ ਲੋਹੜੀ ਮੇਲੇ ਮੌਕੇ ਹੋਵੇਗਾ ਗੋਲਡ ਮੈਡਲ ਸਨਮਾਨ – ਬਾਵਾ

Published

on

ਲੁਧਿਆਣਾ :   ਮਾਲਵਾ ਸਭਿਆਚਾਰਕ ਮੰਚ ਪੰਜਾਬ ਦੀ ਮੀਟਿੰਗ ਮੰਚ ਦੇ ਚੇਅਰਮੈਨ ਕਿ੍ਸਨ ਕੁਮਾਰ ਬਾਵਾ, ਇਸਤਰੀ ਵਿੰਗ ਮੰਚ ਦੀ ਪ੍ਰਧਾਨ ਬੀਬੀ ਬਰਜਿੰਦਰ ਕੌਰ ਕੌਂਸਲਰ, ਚੇਅਰਪਰਸਨ ਬੀਬੀ ਗੁਰਪ੍ਰੀਤ ਕੌਰ ਸਿੱਧੂ ਅਤੇ ਉਪ ਚੇਅਰਪਰਸਨ ਬੀਬੀ ਦਵਿੰਦਰ ਬਸੰਤ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪ੍ਰਸਿੱਧ ਵਿਦਵਾਨ ਸੰਤ ਭੁਪਿੰਦਰ ਸਿੰਘ ਪਟਿਆਲਾ ਵਾਲਿਆਂ ਨੇ ਸਾਹਿਬਜਾਦਿਆਂ ਦੀ ਸ਼ਹਾਦਤ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

ਇਸ ਦੌਰਾਨ ਸ. ਬਾਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 11 ਜਨਵਰੀ ਨੂੰ 28ਵੇਂ ਲੋਹੜੀ ਮੇਲੇ ਮੌਕੇ ਕਿਸਾਨ ਸੰਘਰਸ ਵਿਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਲਾਡੋ ਰਾਣੀ ਨੂੰ ਮਹਾਨ ਮਾਤਾ ਨਸੀਬ ਕੌਰ ਦੀ ਯਾਦ ‘ਚ ਸੋਨ ਤਗਮਾ ਦੇਕੇ ਸਨਮਾਨਿਤ ਕੀਤਾ ਜਾਵੇਗਾ ਅਤੇ ਕਿਸਾਨ ਸੰਘਰਸ ਨੂੰ ਬੁਲੰਦੀਆਂ ‘ਤੇ ਲਿਜਾਣ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਅੰਤਰਰਾਸਟਰੀ ਕਲਾਕਾਰ ਕੰਵਰ ਗਰੇਵਾਲ ਨੂੰ ਵੀ ਸੋਨ ਤਗਮੇ ਨਾਲ ਸਨਮਾਨਿਤ ਕੀਤਾ ਜਾਵੇਗਾ।

ਮੀਟਿੰਗ ਵਿਚ ਜਨਰਲ ਸਕੱਤਰ ਰੇਸ਼ਮ ਸਿੰਘ ਸੱਗੂ, ਰਿੰਪੀ ਜੌਹਰ, ਬਲਜਿੰਦਰ ਸਿੰਘ ਹੂੰਜਨ, ਬਲਵਿੰਦਰ ਸਿੰਘ ਗੋਰਾ, ਗੁਰਮੀਤ ਕੌਰ ਪ੍ਰਚਾਰ ਸਕੱਤਰ, ਮਨਪ੍ਰੀਤ ਕੌਰ, ਗੁਰਪ੍ਰੀਤ ਕੌਰ ਅਤੇ ਅਲਕਾ ਮਲਹੋਤਰਾ ਨੇ ਸ਼ਮੂਲੀਅਤ ਕੀਤੀ।

Facebook Comments

Trending

Copyright © 2020 Ludhiana Live Media - All Rights Reserved.