Connect with us

ਪੰਜਾਬੀ

ਕੁਲਾਰ ਵੱਲੋ ਸ਼ਹਿਰੀ ਪ੍ਰਧਾਨ ਡੰਗ ਦਾ ਹਲਕਾ ਆਤਮ ਨਗਰ ਵਿਖੇ ਸਨਮਾਨ

Published

on

Kular honors city president Dang at Halqa Atam Nagar

ਲੁਧਿਆਣਾ : ਸ਼ੋ੍ਮਣੀ ਅਕਾਲੀ ਦਲ ਟੇ੍ਡ ਅਤੇ ਇੰਡਸਟਰੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਵੱਲੋਂ ਅਕਾਲੀ ਜਥਾ ਲੁਧਿਆਣਾ ਸ਼ਹਿਰੀ ਦੇ ਨਵ-ਨਿਯੁਕਤ ਪ੍ਰਧਾਨ ਜਥੇਦਾਰ ਹਰਭਜਨ ਸਿੰਘ ਡੰਗ ਦਾ ਹਲਕਾ ਆਤਮ ਨਗਰ ਵਿਖੇ ਸਨਮਾਨ ਕੀਤਾ ਗਿਆ।

ਇਸ ਮੌਕੇ ਗੱਲਬਾਤ ਕਰਦਿਆਂ ਕੁਲਾਰ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਜਥੇਦਾਰ ਡੰਗ ਨੂੰ ਅਕਾਲੀ ਜਥਾ ਲੁਧਿਆਣਾ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕਰ ਕੇ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਜਥਾ ਲੁਧਿਆਣਾ ਸ਼ਹਿਰੀ ਦਾ ਹਰੇਕ ਪਾਰਟੀ ਵਰਕਰ ਡੰਗ ਦੀ ਅਗਵਾਈ ਵਿਚ ਕੰਮ ਕਰ ਕੇ ਲੁਧਿਆਣਾ ਸ਼ਹਿਰੀ ਦੇ 6 ਹਲਕਿਆ ‘ਚੋਂ ਅਕਾਲੀ ਅਤੇ ਬਸਪਾ ਉਮੀਦਵਾਰਾਂ ਨੂੰ ਵਿਧਾਨ ਸਭਾ ‘ਚ ਪਹੁੰਚਾਏਗਾ।

ਇਸ ਮੌਕੇ ਹਰੀਸ਼ ਰਾਏ ਢਾਂਡਾ ਹਰਜੀਤ ਸਿੰਘ ਖੁਰਲ, ਲਖਬੀਰ ਸਿੰਘ, ਬਲਜਿੰਦਰ ਸਿੰਘ ਭੰਗੂ, ਇੰਦਰਜੀਤ ਸਿੰਘ ਬਿਰਦੀ, ਐੱਨਐੱਸ ਖ਼ਾਲਸਾ, ਸਵਰਨ ਸਿੰਘ ਮਹੌਲੀ, ਨਿਰਭੈ ਸਿੰਘ ਗਹਿਰ, ਬਲਜੀਤ ਸਿੰਘ ਬੰਸਲ, ਬਲਬੀਰ ਸਿੰਘ ਮਾਣਕੁ, ਪ੍ਰਦੀਪ ਸਿੰਘ, ਚਰਨਜੀਤ ਸਿੰਘ ਪਨੇਸਰ ਆਦਿ ਹਾਜ਼ਰ ਸਨ।

Facebook Comments

Trending