Connect with us

ਖੇਡਾਂ

ਡਿਸਕਸ ਥਰੋ ‘ਚ 65 ਮੀਟਰ ਦਾ ਆਂਕੜਾ ਪਾਰ ਕਰਨ ਵਾਲੀ ਕਮਲਪ੍ਰੀਤ ਕੌਰ ਦਾ ਕੁਕਰੇਜਾ ਵੱਲੋਂ ਕੀਤਾ ਗਿਆ ਵਿਸ਼ੇਸ਼ ਸਨਮਾਨ

Published

on

Kukreja honors Kamalpreet Kaur, who crossed 65 meters in discus throw

ਲੁਧਿਆਣਾ : ਟੋਕੀਓ ਵਿਖੇ ਹੋਈਆਂ ਓਲੰਪੀਅਨ ਗੇਮਜ਼ ਟਵੰਟੀ ਟਵੰਟੀ ਵਿੱਚ 65 ਮੀਟਰ ਦਾ ਆਂਕੜਾ ਪਾਰ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਕਮਲਪ੍ਰੀਤ ਕੌਰ ਨੂੰ ਹਰਜਿੰਦਰ ਸਿੰਘ ਕੁਕਰੇਜਾ ਅਤੇ ਸਤਿੰਦਰ ਸਿੰਘ ਕੁਕਰੇਜਾ ਦੀ ਅਗਵਾਈ ਹੇਠ ਬੈਲਫਰਾਂਸ ਵਿਖੇ ਵਿਸ਼ੇਸ਼ ਤੌਰ ‘ਤੇ 65 ਕਿਲੋ ਦੇ ਕੇਕ ਨਾਲ ਸਨਮਾਨਤ ਕੀਤਾ ਗਿਆ।

ਇਸ ਮੌਕੇ ਗੱਲਬਾਤ ਕਰਦੇ ਹੋਏ ਕਾਰੋਬਾਰੀ ਅਤੇ ਸਮਾਜ ਸੇਵੀ ਹਰਜਿੰਦਰ ਸਿੰਘ ਕੁਕਰੇਜਾ ਨੇ ਕਿਹਾ ਕਿ ਕਮਲਪ੍ਰੀਤ ਕੌਰ ਨੇ ਇਹ ਅੰਕੜਾ ਪਾਰ ਕਰ ਕੇ ਜਿੱਥੇ ਭਾਰਤ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਉੱਥੇ ਨਾਲ ਹੀ ਸਿੱਖ ਕੌਮ ਦਾ ਮਾਣ ਵੀ ਵਧਾਇਆ ਹੈ। ਇਸ ਪ੍ਰਾਪਤੀ ਸਦਕਾ ਸਾਡੀ ਪੰਜਾਬੀ ਭੈਣ ਕਮਲਪ੍ਰੀਤ ਕੌਰ ਦਾ ਨਾਮ ਇਤਿਹਾਸ ਦੇ ਪੰਨਿਆਂ ‘ਤੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਲੜਕੀਆਂ ਨੂੰ ਕਮਲਪ੍ਰੀਤ ਕੌਰ ਦੇ ਨਕਸ਼ੇ ਕਦਮ ‘ਤੇ ਚੱਲਦੇ ਹੋਏ ਹਰ ਖੇਤਰ ਵਿੱਚ ਅੱਗੇ ਵਧਣਾ ਚਾਹੀਦਾ ਹੈ। ਕੁਕਰੇਜਾ ਨੇ ਕਿਹਾ ਕਿ ਅੱਜ ਪੰਜਾਬ ਦੀਆਂ ਲੜਕੀਆਂ ਕਿਸੇ ਵੀ ਖੇਤਰ ਵਿੱਚ ਮੁੰਡਿਆ ਨਾਲੋਂ ਘੱਟ ਨਹੀਂ ਬੱਸ ਲੋੜ ਹੈ ਉਨ੍ਹਾਂ ਨੂੰ ਇੱਕ ਮੌਕਾ ਅਤੇ ਪਲੇਟਫਾਰਮ ਦੇਣ ਦੀ।

ਆਪਣੇ ਸਨਮਾਨ ਪਿੱਛੋਂ ਬੈੱਲਫ੍ਰਾਂਸ ਵਿਖੇ ਗੱਲਬਾਤ ਕਰਦੇ ਹੋਏ ਕਮਲਪ੍ਰੀਤ ਨੇ ਦੱਸਿਆ ਕਿ ਮੈਨੂੰ ਮਾਣ ਹੈ ਕਿ 24ਵੀਂ ਫੈਡਰੇਸ਼ਨ ਕੱਪ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 65 ਮੀਟਰ ਦਾ ਅੰਕੜਾ ਪਾਰ ਕਰ ਕੇ ਮੈਨੂੰ ਪਹਿਲੀ ਭਾਰਤੀ ਮਹਿਲਾ ਬਣਕੇ ਇਤਿਹਾਸ ਰਚ ਕੇ ਭਾਰਤ ਦੇ ਨਾਲ ਨਾਲ ਵਿਸ਼ੇਸ਼ ਤੌਰ ਤੇ ਪੰਜਾਬ ਦਾ ਨਾਮ ਰੋਸ਼ਨ ਕਰਨ ਦਾ ਮੌਕਾ ਮਿਲਿਆ।

ਪਟਿਆਲਾ ਵਿੱਚ 24 ਵੀਂ ਫੈਡਰੇਸ਼ਨ ਕੱਪ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 65.06 ਮੀਟਰ ਦੇ ਰਾਸ਼ਟਰੀ ਰਿਕਾਰਡ ਤੋੜਨ ਨਾਲ ਮੈਨੂੰ ਟੋਕੀਓ ਓਲੰਪਿਕਸ ਲਈ ਕੁਆਲੀਫਾਈ ਕੀਤਾ ਗਿਆ।

Facebook Comments

Trending