Connect with us

ਲੁਧਿਆਣਾ ਨਿਊਜ਼

ਲੁਧਿਆਣਾ ‘ਚ ਜਨਮ ਅਸ਼ਟਮੀ ਮਨਾ ਰਹੇ ਸ਼ਰਧਾਲੂਆਂ ਲਈ ਜਰੂਰੀ ਨਿਯਮ: ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ

Published

on

ਲੁਧਿਆਣਾ ‘ਚ ਬੁੱਧਵਾਰ ਨੂੰ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਤਿਉਹਾਰ ਮਨਾਉਂਦੇ ਸਮੇਂ ਲੁਧਿਆਣਾ ਵਾਸੀਆਂ ਨੂੰ ਕੁੱਝ ਗੱਲਾਂ ਦਾ ਧਿਆਨ ਅਤੇ ਜਰੂਰੀ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਇਸ ਦੀ ਜਾਣਕਾਰੀ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਫੇਸਬੁੱਕ ਤੇ ਜਾਣਕਾਰੀ ਦਿੱਤੀ ਗਈ ਹੈ ਅਤੇ ਨਾਲ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਦੌਰਾਨ ਪੁਲਿਸ ਦਾ ਸਹਿਯੋਗ ਕੀਤੇ ਜਾਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਅਗਰਵਾਲ ਨੇ ਦੱਸਿਆ ਕਿ ਸ਼ਹਿਰ ਦੇ ਵੱਡੇ ਮੰਦਰਾਂ ‘ਚ ਇੱਕ ਸਮੇਂ 20 ਤੋਂ ਵੱਧ ਅਤੇ ਛੋਟੇ ਮੰਦਰਾਂ ‘ਚ ਇੱਕ ਸਮੇਂ 5 ਤੋਂ ਵੱਧ ਜ਼ਿਆਦਾ ਸ਼ਰਧਾਲੂ ਮੱਥਾ ਟੇਕਣ ਨਹੀਂ ਜਾਣਗੇ।

ਜਨਮ ਅਸ਼ਟਮੀ ਦੌਰਾਨ ਰੱਖਿਆ ਜਾਵੇਗਾ ਇਨ੍ਹਾਂ ਗੱਲਾਂ ਦਾ ਧਿਆਨ:

1. ਰਾਤ ਦੀ ਆਰਤੀ ਸਮੇਂ ਸਿਰਫ 5 ਸ਼ਰਧਾਲੂ ਹੀ ਮੰਦਰ ‘ਚ ਮੌਜੂਦ ਰਹਿਣਗੇ।

2. ਮੰਦਰ ‘ਚ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਣਾ ਲਾਜ਼ਮੀ ਹੋਵੇਗਾ।

3. ਸ਼ਰਧਾਲੂਆਂ ਵੱਲੋਂ ਮੂੰਹ ਤੇ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਿਆ ਜਾਵੇ।

4 ਮੰਦਰਾਂ ‘ਚ ਸਿਰਫ ਸੁੱਕਾ ਪ੍ਰਸ਼ਾਦ ਹੀ ਵੰਡਿਆ ਜਾਵੇ, ਕੱਟੇ ਹੋਏ ਫਲ ਨਹੀਂ ਵੰਡੇ ਜਾਣਗੇ।

5 ਝਾਕੀਆਂ ਨਹੀਂ ਸਜਾਈਆਂ ਜਾਣਗੀਆਂ।

6 ਜ਼ਿਆਦਾ ਸਮੇਂ ਤੱਕ ਕੋਈ ਸ਼ਰਧਾਲੂ ਨਹੀਂ ਰੁਕੇਗਾ।

7. ਮੰਦਰ ‘ਚ ਆਉਣ ਵਾਲੇ ਭਗਤਾਂ ਦੀ ਥਰਮਲ ਸਕਰੀਨਿੰਗ ਹੋਵੇਗੀ ਅਤੇ ਸੈਨੇਟਾਈਜ਼ਰ ਦਾ ਖਾਸ ਪ੍ਰਬੰਧ ਕੀਤਾ ਜਾਵੇ।

ਇਸ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਵੱਲੋਂ ਸ਼ਹਿਰ ਦੇ ਸਾਰੇ ਮੰਦਰਾਂ ਦੀਆਂ ਲਿਸਟਾਂ ਤਿਆਰ ਕਰਕੇ ਥਾਣਾ ਪੱਧਰ ਤੇ ਟੀਮਾਂ ਬਣਾਈਆਂ ਗਈਆਂ ਹਨ ਅਤੇ ਪੁਲਿਸ ਵੱਲੋਂ ਸਰਪ੍ਰਾਈਜ਼ ਚੈਕਿੰਗ ਕੀਤੀ ਜਾਵੇਗੀ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Source: dailypost

Facebook Comments

Advertisement

Advertisement

ਤਾਜ਼ਾ

ਸਿਹਤ9 hours ago

ਸੌਂਫ ਦਾ ਪਾਣੀ ਪੀਣ ਨਾਲ ਮਿਲਦਾ ਹੈ ਇਨ੍ਹਾਂ ਗੰਭੀਰ ਸਮੱਸਿਆ ਤੋਂ ਛੁਟਕਾਰਾ

ਸੌਂਫ ਦੀ ਵਰਤੋਂ ਵਿਸ਼ੇਸ਼ ਤੌਰ ਤੇ ਖਾਣੇ ਦਾ ਸਵਾਦ ਵਧਾਉਣ ਲਈ ਕੀਤੀ ਜਾਂਦੀ ਹੈ ਅਤੇ ਕੁੱਝ ਲੋਕ ਇਸ ਦੀ ਵਰਤੋਂ...

ਸਿਹਤ9 hours ago

ਗਰਭਵਤੀ ਔਰਤ ਨਹੀਂ ਕਰ ਸਕਦੀ ਪਲਾਜ਼ਮਾ ਡੋਨੇਟ, ਜਾਣੋਂ ਕਾਰਨ

ਦੇਸ਼ ‘ਚ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ ਅਤੇ ਕੋਰੋਨਾ ਸੰਕ੍ਰਮਿਤ ਮਰੀਜ਼ਾਂ ਨੂੰ ਠੀਕ ਕਰਨ ਲਈ ਕਈ ਦੇਸ਼ਾਂ ‘ਚ...

ਪੰਜਾਬ ਨਿਊਜ਼9 hours ago

ਜਿੰਮ ਜਾਣ ਦੇ ਸ਼ੌਕੀਨਾਂ ਲਈ ਇਹ ਨਵੇਂ ਦਿਸ਼ਾ-ਨਿਰਦੇਸ਼ ਜਾਰੀ, ਕਰਨੇ ਪੈਣਗੇ ਹੁਣ ਇਹ ਕੰਮ

ਕੋਰੋਨਾ ਕਾਲ ਦੌਰਾਨ ਖੁੱਲੇ ਜਿਮ ‘ਚ ਨਵੇਂ ਬਦਲਾ ਲਿਆਉਣ ਦੇ ਨਾਲ-ਨਾਲ ਫਿਟਨੈਸ ਦੇ ਸ਼ੌਕੀਨਾਂ ਦੀ ਐਂਟਰੀ ਹੋ ਰਹੀ ਹੈ। ਸਰਕਾਰ...

ਵਿਸ਼ਵ ਖ਼ਬਰਾਂ9 hours ago

ਰੂਸ ਨੇ ਕੋਰੋਨਾ ਵਾਇਰਸ ਦੀ ਪਹਿਲੀ ਦਵਾਈ ਵੇਚਣ ਦੀ ਦਿੱਤੀ ਮਨਜ਼ੂਰੀ

ਰੂਸ ਨੇ ਹਲਕੇ ਤੋਂ ਦਰਮਿਆਨੀ ਕੋਰੋਨਾ ਸੰਕ੍ਰਮਣਾਂ ਲਈ ਆਰ-ਫਾਰਮ ਕੰਪਨੀ ਦੇ ਕੋਰੋਨਾਵੀਰ ਇਲਾਜ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੰਪਨੀ ਨੇ...

ਵਿਸ਼ਵ ਖ਼ਬਰਾਂ10 hours ago

ਕੋਰੋਨਾ ਦੀ ਦੂਜੀ ਲਹਿਰ ਦੀ ਚਪੇਟ ‘ਚ ਕਈ ਦੇਸ਼, ਇਸ ਦੇਸ਼ ‘ਚ ਲੱਗਿਆ ਮੁੜ ਲਾਕਡਾਊਨ

ਦੇਸ਼ ‘ਚ ਕੋਰੋਨਾ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ ਅਤੇ ਰੋਜਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ।...

ਬਾਲੀਵੁੱਡ10 hours ago

ਫੇਸ ਸ਼ੀਲਡ ਪਾ ਕੇ ਅਮਿਤਾਭ ਬੱਚਨ ਨੇ ਕੀਤੀ ਸ਼ੂਟਿੰਗ, ਲੋਕਾਂ ਨੂੰ ਕੀਤੀ ਇਹ ਖਾਸ ਅਪੀਲ

ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਹਾਲ ਹੀ ‘ਚ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋਏ ਹਨ ਅਤੇ ਵਾਪਸ ਕੰਮ ਤੇ ਪਰਤ...

ਲੁਧਿਆਣਾ ਨਿਊਜ਼10 hours ago

ਲੁਧਿਆਣਾ ‘ਚ ਰੇਲਵੇ ਦੀ ਜ਼ਮੀਨ ਤੋਂ ਕਬਜੇ ਨਾ ਹਟਾਏ ਗਏ ਤਾਂ ਰੇਲਾਂ ਹੋਣਗੀਆਂ ਠੱਪ

ਲੁਧਿਆਣਾ ‘ਚ ਰੇਲਵੇ ਜ਼ਮੀਨਾਂ ਤੇ ਹੋਏ ਕਬਜ਼ਿਆਂ ਨਾਲ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਜਿਸ ਨਾਲ ਆਉਣ ਵਾਲੇ ਦਿਨਾਂ ‘ਚ...

ਸਿਹਤ10 hours ago

ਮੋਟਾਪੇ ਦੇ ਨਾਲ-ਨਾਲ ਇਨ੍ਹਾਂ ਬਿਮਾਰੀਆਂ ਨੂੰ ਵੀ ਦੂਰ ਕਰਦਾ ਹੈ ਐਲੋਵੀਰਾ ਜੂਸ !

ਐਲੋਵੀਰਾ ਇੱਕ ਅਜਿਹੀ ਚੀਜ਼ ਹੈ ਜਿਸ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਲਾਭ ਹੁੰਦੇ ਹਨ। ਇਹ ਤੁਹਾਡੀ ਚਮੜੀ ਅਤੇ ਸਿਹਤ...

ਲੁਧਿਆਣਾ ਨਿਊਜ਼11 hours ago

ਲੁਧਿਆਣਾ ‘ਚ ਅੱਤ ਦੀ ਗਰਮੀ ਤੋਂ ਲੋਕ ਪਰੇਸ਼ਾਨ, 10 ਸਾਲਾਂ ‘ਚ ਪਹਿਲੀ ਵਾਰ ਤਾਪਮਾਨ 37 ਡਿਗਰੀ ਤੋਂ ਪਾਰ

ਪਿਛਲੇ ਕੁੱਝ ਦਿਨਾਂ ਤੋਂ ਗਰਮੀ ਦੀ ਤੇਜ਼ ਧੁੱਪ ਕਾਰਨ ਲੋਕ ਬਹੁਤ ਪਰੇਸ਼ਾਨ ਹਨ। ਸੂਬੇ ‘ਚ ਮਾਨਸੂਨ ਦੇ ਜਾਣ ਵਾਲੇ ਦਿਨ...

ਪੰਜਾਬ ਨਿਊਜ਼11 hours ago

ਪੰਜਾਬ ਸਰਕਾਰ ਵੱਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ, ਸੂਬੇ ‘ਚ ਨਹੀਂ ਖੁੱਲ੍ਹਣਗੇ ਸਕੂਲ

ਕੋਰੋਨਾ ਮਹਾਂਮਾਰੀ ਦੇ ਚਲਦੇ 21 ਸਤੰਬਰ ਤੋਂ ਲੈ ਕੇ 30 ਸਤੰਬਰ ਲੱਗਣ ਵਾਲੇ ਅਨਲਾਕ-4 ਲੈ ਕੇ ਅੱਜ ਪੰਜਾਬ ਸਰਕਾਰ ਵੱਲੋਂ...

ਪੰਜਾਬ ਨਿਊਜ਼11 hours ago

ਜਬਰ ਜਨਾਹ ਦੀ ਸ਼ਿਕਾਰ ਹੋਈ ਲੜਕੀ ਨੂੰ ਨਾ ਮਿਲਿਆ ਇਨਸਾਫ, ਚੁੱਕਿਆ ਖੌਫਨਾਕ ਕਦਮ

ਲਾਹੌਰ ਨੇੜੇ ਇੱਕ ਵਿਦੇਸ਼ੀ ਮੁਸਲਿਮ ਔਰਤ ਨਾਲ ਸਮੂਹਿਕ ਜਬਰ ਜ਼ਨਾਹ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਕਿ ਜਬਰ ਜਨਾਹ ਦੀ...

ਪੰਜਾਬ ਨਿਊਜ਼12 hours ago

ਲੋਕਾਂ ਨੂੰ ਬੁਖਾਰ ਜਾਂ ਫਲੂ ਦੇ ਲੱਛਣ ਹੋਣ ਤੇ ਤੁਰੰਤ ਕੋਰੋਨਾ ਟੈਸਟ ਕਰਵਾਉਣਾ ਚਾਹੀਦਾ: ਏ. ਡੀ. ਸੀ.

ਵਧੀਕ ਡਿਪਟੀ ਕਮਿਸ਼ਨਰ ਵਿਜੇਸ਼ ਸਾਰੰਗਲ ਜੋ ਕਿ 1 ਸਤੰਬਰ ਨੂੰ ਫਰੰਟ ਲਾਈਨ ਕੋਰੋਨਾ ਯੋਧਾ ਵਜੋਂ ਲਾਈਨ ਡਿਊਟੀ ਦੌਰਾਨ ਨਾਵਲ ਕੋਰੋਨਾਵਾਇਰਸ...

Trending