Connect with us

ਪੰਜਾਬੀ

ਕੋਟਲੀ ਦੇ ਉਦਯੋਗ ਮੰਤਰੀ ਬਣਨ ਨਾਲ ਲੁਧਿਆਣਾ ਇੰਡਸਟਰੀ ਦੀਆਂ ਉਮੀਦਾਂ ਵਧੀਆਂ

Published

on

Kotli's appointment as Industry Minister raised the expectations of Ludhiana Industry

ਲੁਧਿਆਣਾ : ਖੰਨਾ ਤੋਂ ਦੂਜੀ ਵਾਰ ਵਿਧਾਨ ਸਭਾ ‘ਚ ਪਹੁੰਚੇ ਗੁਰਕੀਰਤ ਸਿੰਘ ਕੋਟਲੀ ਨੂੰ ਚਰਨਜੀਤ ਸਿੰਘ ਚੰਨੀ ਦੀ ਸਰਕਾਰ ‘ਚ ਉਦਯੋਗ ਮੰਤਰੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਕੋਰੋਨਾ ਕਾਲ ਵਿਚਕਾਰ ਬੰਦ ਤੇ ਲਾਕਡਾਊਨ ਦੌਰ ਤੋਂ ਲੰਘੀ ਪੰਜਾਬ ਦੀ ਇੰਡਸਟਰੀ ਨੂੰ ਉਨ੍ਹਾਂ ਤੋਂ ਬਹੁਤ ਉਮੀਦਾਂ ਹਨ। ਵਿਸ਼ੇਸ਼ਕਰ ਲੁਧਿਆਣਾ, ਖੰਨਾ ਤੇ ਮੰਡੀ ਗੋਬਿੰਦਗੜ੍ਹ ਦੀ ਇੰਡਸਟਰੀ ਨੂੰ ਕੋਟਲੀ ਤੋਂ ਖਾਸ ਆਸ ਹੈ।

ਮਹਿੰਗੀ ਬਿਜਲੀ ਤੋਂ ਲੈ ਕੇ ਕਈ ਹੋਰ ਕਾਰਨਾਂ ਦੇ ਚੱਲਦਿਆਂ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੀ ਇੰਡਸਟਰੀ ‘ਤੇ ਸੰਕਟ ਦੇ ਬੱਦਲ ਛਾਏ ਹੋਏ ਹਨ। ਇਸ ਵਿਚਕਾਰ ਲੁਧਿਆਣਾ ਤੇ ਮੰਡੀ ਗੋਬਿੰਦਗੜ੍ਹ ਦੀ ਲੋਹਾ ਤੇ ਸਾਈਕਲ ਉਦਯੋਗ ਦੇ ਪੰਜਾਬ ਤੋਂ ਪਲਾਇਨ ਦੇ ਨਾਲ ਹੋਰ ਸੂਬਿਆਂ ‘ਚ ਵੱਡੀ ਇੰਡਸਟਰੀ ਲਾਉਣ ਦੀਆਂ ਗੱਲਾਂ ਵੀ ਸਾਹਮਣੇ ਆਈਆਂ। ਅਜਿਹੇ ‘ਚ ਕੋਟਲੀ ਲਈ ਇਸ ਇੰਡਸਟਰੀ ਨੂੰ ਸੰਭਾਲਣਾ ਇਕ ਚੁਣੌਤੀ ਰਹੇਗੀ।

ਖੰਨਾ ਕੋਟਲੀ ਦੀ ਆਪਣੀ ਵਿਧਾਨ ਸਭਾ ਸੀਟ ਹੈ। ਇੱਥੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਹੈ। ਇਸ ਦੇ ਚੱਲਦਿਆਂ ਖੇਤੀ ਅਧਾਰਿਤ ਇਕ ਮੇਗਾ ਪ੍ਰਾਜੈਕਟ ਦਾ ਫਿਰ ਇੰਡਸਟਰੀਅਲ ਹਬ ਖੰਨਾ ਲਈ ਵਰਦਾਨ ਸਾਬਿਤ ਹੋ ਸਕਦਾ ਹੈ। ਹਾਲਾਂਕਿ ਚੋਣਾਂ ਤੋਂ ਪਹਿਲਾਂ ਕੋਟਲੀ ਕੋਲ ਕਿਸੇ ਵੱਡੇ ਪ੍ਰਾਜੈਕਟ ਨੂੰ ਪੂਰਾ ਕਰਨਾ ਸੰਭਵ ਨਹੀਂ ਹੈ ਪਰ ਇਸ ਦੀ ਸ਼ੁਰੂਆਤ ਵੀ ਖੰਨਾ ਲਈ ਅਹਿਮ ਹੋਵੇਗੀ।

Facebook Comments

Trending