ਪੰਜਾਬੀ

ਕੋਟਲੀ ਨੇ ਖੰਨਾ ਦੇ ਪਿੰਡਾਂ ਦੇ ਵਿਕਾਸ ਲਈ ਲੱਖਾਂ ਰੁਪਏ ਦੇ ਉਦਘਾਟਨ ਕੀਤੇ

Published

on

ਖੰਨਾ (ਲੁਧਿਆਣਾ )  :  ਖੰਨਾ ਵਿਖੇ ਕੈਬਿਨਟ ਮੰਤਰੀ ਗੁਰਕੀਰਤ ਸਿੰਘ ਨੇ  ਵੱਖ ਵੱਖ ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ ਨੀਂਹ ਪੱਥਰ ਸ.ਸਤਨਾਮ ਸਿੰਘ ਸੋਨੀ ਚੇਅਰਮੈਨ ਬਲਾਕ ਸੰਮਤੀ ਖੰਨਾ ਦੀ ਅਗਵਾਈ ਵਿੱਚ ਰੱਖ ਕੇ ਪਿੰਡ ਵਾਸੀਆਂ ਨੂੰ ਪਿੰਡਾਂ ਦੇ ਵਧੇਰੇ ਵਿਕਾਸ ਲਈ ਭਰੋਸਾ ਦਿੱਤਾ ।

ਗੁਰਕੀਰਤ ਸਿੰਘ  ਨੇ ਦਿਨ ਦਾ ਪਹਿਲਾ ਉਦਘਾਟਨ ਪਿੰਡ ਬੀਬੀਪੁਰ ਵਿਖੇ ਸੀਵਰੇਜ,ਗਲੀਆ ਨਾਲੀਆਂ, ਬਰਮਾਂ ਤੇ ਇੰਟਰਲਾਕ ਅਤੇ ਪਾਰਕ ਦਾ ਉਦਘਾਟਨ ਕੀਤਾ ਜਿਸ ਨਾਲ ਪਿੰਡ ਹੋਰ ਵਧੇਰੇ ਸਾਫ਼ ਸੂਥਰਾ ਅਤੇ ਪਿੰਡ ਦੀਆਂ ਸੜਕਾਂ ਪੱਕੀਆਂ ਹੋਣਗੀਆਂ ।

ਗ੍ਰਾਮ ਪੰਚਾਇਤ ਪਿੰਡ ਹੋਲ ਵਿਖੇ ਪਹੁੰਚ ਕੇ ਉਹਨਾਂ ਨੇ ਸੀਵਰੇਜ ਗਲੀਆਂ ਨਾਲ਼ੀਆਂ ਪਾਰਕ,ਸੋਲਿਡ ਵੇਸਟ ਮੈਨੇਜਮੈੰਟ ਅਤੇ ਭਗਤ ਰਵਿਦਾਸ ਧਰਮਸ਼ਾਲਾ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕੀਤਾ। ਪਿੰਡ ਵਾਸੀਆਂ ਨੇ ਕਿਹਾ ਕਿ ਅਸੀਂ ਬਹੁਤ ਭਾਗਾਂ ਵਾਲੇ ਹਾਂ ਕਿ ਸਾਡਾ ਲੀਡਰ ਗੁਰਕੀਰਤ ਸਿੰਘ ਜੀ ਹਨ ਜੋ ਪਿੰਡ ਦੀ ਹਰ ਇਕ ਲੋੜ ਅਤੇ ਸਮੱਸਿਆ ਨੂੰ ਇੱਕੋ ਵਾਰ ਚ ਪੂਰਾ ਕਰਦੇ ਹਨ ਅਤੇ ਸਾਡੇ ਨਾਲ ਹਰ ਦੁੱਖ ਸੁੱਖ ਵਿੱਚ ਪਰਿਵਾਰ ਵਾਂਗ ਸਾਥ ਦਿੰਦੇ ਹਨ।

ਗੁਰਕੀਰਤ ਸਿੰਘ ਜੀ ਨੇ ਉਦਘਾਟਨ ਦੌਰਾਨ ਕਿਹਾ ਕਿ ਖੰਨੇ ਦੇ ਸਾਰੇ ਪਿੰਡਾਂ ਨੂੰ ਸੋਹਣਾ ਅਤੇ ਸਾਫ਼ ਬਣਾ ਕੇ ਸ਼ਹਿਰਾਂ ਦੇ ਬਰਾਬਰ ਕਰਨਾ ਸ਼ੁਰੂ ਤੋਂ ਉਹਨਾਂ ਦੀ ਤਰਜੀਹ ਰਹੀ ਹੈ।
ਇਸ ਮੌਕੇ ਉਹਨਾਂ ਨਾਲ ਸ.ਗੁਰਦੀਪ ਸਿੰਘ ਰਸੂਲੜਾ(ਚੇਅਰਮੈਨ ਮਾਰਕੀਟ ਕਮੇਟੀ ਖੰਨਾ), ਸ.ਬੇਅੰਤ ਸਿੰਘ (ਪ੍ਰਧਾਨ ਬਲਾਕ ਕਾਂਗਰਸ ਖੰਨਾ), ਸਰਪੰਚ ਗੁਰਚਰਨ ਸਿੰਘ, ਹਰਬੰਸ ਕੌਰ, ਗੁਰਮੁਖ ਸਿੰਘ ਪੰਚ, ਨਾਜ਼ਰ ਸਿੰਘ ਪੰਚ, ਪਰਗਟ ਸਿੰਘ ਪੰਚ, ਬਿੰਦਰ ਕੌਰ ਪੰਚ, ਜਗਤਾਰ ਕੌਰ ਪੰਚ ਮੌਜੂਦ ਸਨ।

Facebook Comments

Trending

Copyright © 2020 Ludhiana Live Media - All Rights Reserved.