ਗੁਰਾਇਆ : ਦੇਰ ਰਾਤ ਕਰੀਬ 1 ਵਜੇ ਡੀ.ਆਈ.ਜੀ. ਨਵੀਨ ਸਿੰਗਲਾ ਨਾਲ ਜਲੰਧਰ ਰੇਂਜ ਦੇ ਐਸ.ਐਸ.ਪੀ. ਜਲੰਧਰ ਦੇਹਤੀ ਐਚ.ਪੀ.ਐਸ ਖੱਖ, ਐੱਸ.ਪੀ. ਹੈੱਡਕੁਆਰਟਰ ਮੁਖਤਿਆਰ ਸਿੰਘ ਰਾਏ, ਡੀ.ਐਸ.ਪੀ. ਫਿਲੌਰ ਸਰਵਣ ਸਿੰਘ ਥਾਣਾ ਕਰਾਈਆ ਵਿਖੇ ਪਹੁੰਚੇ।
ਇਸ ਮੌਕੇ ਗੱਲਬਾਤ ਕਰਦਿਆਂ ਡੀ.ਆਈ.ਜੀ. ਜਲੰਧਰ ਰੇਂਜ ਨਵੀਨ ਸਿੰਗਲਾ ਅਤੇ ਐੱਸ.ਐੱਸ.ਪੀ. ਐਚ.ਪੀ.ਐਸ ਖੱਖ ਨੇ ਕਿਹਾ ਕਿ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਰਾਤ ਸਮੇਂ ਚੈਕਿੰਗ ਕੀਤੀ ਜਾ ਰਹੀ ਹੈ, ਜਿਸ ਤਹਿਤ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਦੇ ਐਸ.ਐਸ.ਪੀ. ਆਪਣੀ ਪੁਲਿਸ ਪਾਰਟੀ ਨਾਲ ਫੀਲਡ ‘ਚ ਹੈ |ਉਨ੍ਹਾਂ ਦੱਸਿਆ ਕਿ ਸਮੁੱਚੀ ਰੇਂਜ ਵਿੱਚ 100 ਦੇ ਕਰੀਬ ਨਾਕੇ ਲਗਾਏ ਗਏ ਹਨ ਅਤੇ 100 ਦੇ ਕਰੀਬ ਪੁਲਿਸ ਪਾਰਟੀਆਂ ਚੈਕਿੰਗ ਕਰ ਰਹੀਆਂ ਹਨ, 1000 ਦੇ ਕਰੀਬ ਪੁਲਿਸ ਮੁਲਾਜ਼ਮ ਬਾਹਰ ਹਨ, ਇਸ ਤੋਂ ਇਲਾਵਾ ਥਾਣਿਆਂ ਵਿੱਚ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੁਝ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਦੀ ਵੀ ਜਾਂਚ ਕੀਤੀ ਗਈ ਹੈ।
ਥਾਣਿਆਂ ਦੇ ਬਾਹਰ ਪੂਰੀ ਰੋਸ਼ਨੀ, ਸੀ.ਸੀ.ਟੀ.ਵੀ. ਬੰਕਰ ਅਤੇ ਹੋਰ ਜ਼ਰੂਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕ ਸ਼ਾਂਤੀ ਦੀ ਨੀਂਦ ਸੌਂ ਸਕਣ ਇਸ ਲਈ ਪੰਜਾਬ ਪੁਲਿਸ ਜਾਗ ਰਹੀ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਸੜਕਾਂ ‘ਤੇ ਹੈ।