ਪੰਜਾਬੀ

ਜਾਣੋ ਅੱਖਾਂ ਦੀ ਰੋਸ਼ਨੀ ਲਈ ਕਿਵੇਂ ਫ਼ਾਇਦੇਮੰਦ ਹੁੰਦਾ ਹੈ ਜੈਫਲ ?

Published

on

ਭਾਰਤੀ ਰਸੋਈ ‘ਚ ਬਹੁਤ ਸਾਰੇ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਨ੍ਹਾਂ ‘ਚੋਂ ਇੱਕ ਹੈ ਜੈਫਲ। ਜੈਫਲ ਦੀ ਵਰਤੋਂ ਮਸਾਲੇ ਦੇ ਰੂਪ ‘ਚ ਕੀਤੀ ਜਾਂਦੀ ਹੈ। ਇਹ ਭਾਰਤੀ ਗਰਮ ਮਸਾਲੇ ਦਾ ਮਹੱਤਵਪੂਰਨ ਹਿੱਸਾ ਹੈ। ਸਵਾਦ ਤੇ ਸੁਗੰਧ ਵਧਾਉਣ ਦੇ ਨਾਲ ਸਿਹਤ ਲਈ ਵੀ ਕਾਫ਼ੀ ਫਾਇਦੇਮੰਦ ਹੈ।

ਪਾਚਨਤੰਤਰ ਲਈ ਫਾਇਦੇਮੰਦ : ਜੈਫਲ ਦੀ ਵਰਤੋਂ ਭਾਰਤੀ ਮਸਾਲਿਆਂ ‘ਚ ਭੋਜਨ ‘ਚ ਖਾਸ ਸੁਗੰਧ ਤੇ ਸਵਾਦ ਵਧਾਉਣ ਲਈ ਕੀਤੀ ਜਾਂਦੀ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਜੈਫਲ ਇਕ ਆਯੁਰਵੈਦਿਕ ਔਸ਼ਧੀ ਵੀ ਹੈ ਜੋ ਕਈ ਤਰ੍ਹਾਂ ਦੇ ਰੋਗਾਂ ‘ਚ ਫਾਇਦੇਮੰਦ ਹੁੰਦਾ ਹੈ। ਜੈਫਲ ਖਾਣ ਨਾਲ ਤੁਹਾਡਾ ਪਾਚਨਤੰਤਰ ਠੀਕ ਰਹਿੰਦਾ ਹੈ। ਆਪਣੇ ਰੋਜ਼ਾਨਾ ਦੇ ਖਾਣੇ ‘ਚ ਤੁਸੀਂ ਜੈਫਲ ਦੇ ਟੁਕੜਿਆਂ ਨੂੰ ਵੀ ਪਾ ਸਕਦੇ ਹੋ ਤੇ ਇਸ ਦੇ ਪਾਊਡਰ ਨੂੰ ਵੀ ਮਿਲਾ ਸਕਦੇ ਹੋ। ਜੈਫਲ ਖ਼ਾਣ ਨਾਲ ਭੁੱਖ ਵਧਦੀ ਹੈ ਤੇ ਪੇਟ ਦੇ ਸਾਰੇ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ।

ਛੂਤ ਰੋਗ ਰਹਿਣਗੇ ਕੋਹਾਂ ਦੂਰ : ਜੈਫਲ ‘ਚ ਐਂਟੀ-ਬੈਕਟੀਰੀਅਲ ਤੇ ਐਂਟੀ-ਫੰਗਲ ਗੁਣ ਹੁੰਦੇ ਹਨ। ਇਸ ਲਈ ਇਹ ਸਰੀਰ ਨੂੰ ਹਾਨੀਕਾਰਕ ਬੈਕਟੀਰੀਆ ਤੇ ਵਾਇਰਸ ਤੋਂ ਬਚਾਉਂਦਾ ਹੈ। ਇਸ ਦੀ ਵਰਤੋਂ ਨਾਲ ਸਰੀਰ ਨੂੰ ਛੂਤ ਰੋਗਾਂ ਤੋਂ ਖ਼ਤਰੇ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ ਤੇ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧ ਜਾਂਦੀ ਹੈ। ਜੈਫਲ ਦੇ ਪਾਊਡਰ ਨੂੰ ਕਿਸੇ ਵੀ ਇਨਫੈਕਸ਼ਨ ਵਾਲੀ ਜਗ੍ਹਾ ‘ਤੇ ਰਗੜਨ ਨਾਲ ਰਾਹਤ ਮਿਲਦੀ ਹੈ ਤੇ ਇਸ ਨੂੰ ਖਾਣ ‘ਚ ਸਰੀਰ ‘ਚੋਂ ਇਨ੍ਹਾਂ ਇਨਫੈਕਸ਼ਨਜ਼ ਦਾ ਅਸਰ ਘੱਟ ਹੁੰਦਾ ਹੈ।

ਮੂੰਹ ‘ਚੋਂ ਬਦਬੋ : ਮੂੰਹ ‘ਚੋਂ ਬਦਬੋ ਆਉਣ ‘ਤੇ ਜੈਫਲ ਦੀ ਵਰਤੋਂ ਖ਼ਾਸ ਲਾਭਕਾਰੀ ਹੈ। ਮੂੰਹ ‘ਚੋਂ ਬਦਬੋ ਦਾ ਮੁੱਖ ਕਾਰਨ ਵਾਇਰਸ ਤੇ ਬੈਕਟੀਰੀਆ ਹੁੰਦੇ ਹਨ ਜੋ ਗਲ਼ੇ ਦੇ ਆਸਪਾਸ ਦੇ ਹਿੱਸੇ ‘ਚ ਜੰਮੇ ਰਹਿੰਦੇ ਹਨ ਤੇ ਤੇਜ਼ੀ ਨਾਲ ਵਧਦੇ ਰਹਿੰਦੇ ਹਨ। ਜੈਫਲ ‘ਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ ਇਸ ਲਈ ਇਹ ਮੂੰਹ ‘ਚ ਮੌਜੂਦ ਬੈਕਟੀਰੀਆ ਖ਼ਤਮ ਕਰਦਾ ਹੈ ਤੇ ਇਸ ਦੀ ਖ਼ੁਸ਼ਬੂ ਨਾਲ ਮੂੰਹ ਦੀ ਬਦਬੂ ਘੱਟ ਹੁੰਦੀ ਜਾਂਦੀ ਹੈ।

ਅੱਖਾਂ ਲਈ ਫਾਇਦੇਮੰਦ : ਜੈਫਲ ਅੱਖਾਂ ਲਈ ਕਾਫ਼ੀ ਫਾਇਦੇਮੰਦ ਹੈ। ਜੈਫਲ ‘ਚ ਕਈ ਅਜਿਹੇ ਐਂਟੀ-ਆਕਸੀਡੈਂਟਸ ਤੇ ਵਿਟਾਮਿਨ ਹੁੰਦੇ ਹਨ ਜਿਹੜੇ ਅੱਖਾਂ ਨਾਲ ਸਬੰਧਤ ਰੋਗਾਂ ਤੋਂ ਸਾਨੂੰ ਬਚਾਉਂਦੇ ਹਨ ਤੇ ਅੱਖਾਂ ਦੀ ਰੌਸ਼ਨੀ ਵੀ ਵਧਾਉਂਦੇ ਹਨ। ਜੇਕਰ ਤੁਹਾਡੇ ਅੱਖਾਂ ‘ਚ ਦਰਦ, ਜਲਨ ਜਾਂ ਸੋਜ਼ਿਸ਼ ਹੈ ਤਾਂ ਜੈਫਲ ਨੂੰ ਪਾਣੀ ਨਾਲ ਪੱਧਰ ‘ਤੇ ਘਿਸ ਕੇ ਇਸ ਦਾ ਲੇਪ ਤਿਆਰ ਕਰ ਲਓ ਤੇ ਫਿਰ ਇਸ ਨੂੰ ਆਪਣੀਆਂ ਅੱਖਾਂ ਦੀ ਬਾਹਰੀ ਸਕਿੱਨ ‘ਤੇ ਲਾਓ। ਧਿਆਨ ਰੱਖਿਓ ਜੈਫਲ ਅੱਖਾਂ ਅੰਦਰ ਨਾ ਚਲਾ ਜਾਵੇ ਨਹੀਂ ਤਾਂ ਜਲਨ ਦੀ ਸਮੱਸਿਆ ਹੋ ਸਕਦੀ ਹੈ।

ਝੁਰੜੀਆਂ ਤੇ ਛਾਈਆਂ ਲਈ ਫਾਇਦੇਮੰਦ : ਝੁਰੜੀਆਂ ਤੇ ਛਾਈਆਂ ‘ਚ ਵੀ ਜੈਫਲ ਫਾਇਦੇਮੰਦ ਹੈ। ਛਾਹੀਆਂ ਤੇ ਝੁਰੜੀਆਂ ਹਟਾਉਣ ਲਈ ਤੁਹਾਨੂੰ ਜੈਫਲ ਨੂੰ ਪਾਣੀ ਨਾਲ ਪੱਥਰ ‘ਤੇ ਘਿਸਣਾ ਚਾਹੀਦਾ ਹੈ। ਘਿਸਣ ਤੋਂ ਬਾਅਦ ਇਸ ਦਾ ਲੇਪ ਬਣਾ ਲਓ ਤੇ ਇਸ ਲੇਪ ਨੂੰ ਛਾਈਆਂ ਤੇ ਝੁਰੜੀਆਂ ‘ਤੇ ਲਾਓ। ਇਸ ਨਾਲ ਤੁਹਾਡੀ ਚਮੜੀ ‘ਚ ਨਿਖਾਰ ਆਵੇਗਾ ਤੇ ਉਮਰ ਦਾ ਅਸਰ ਵੀ ਘੱਟ ਹੋਵੇਗਾ।

Facebook Comments

Trending

Copyright © 2020 Ludhiana Live Media - All Rights Reserved.