Connect with us

ਪੰਜਾਬੀ

ਜਾਣੋ ਸਿਹਤ ਲਈ ਕਿਵੇਂ ਫ਼ਾਇਦੇਮੰਦ ਹੁੰਦੀ ਹੈ ਹਿੰਗ ?

Published

on

Know how hing is beneficial for health?

ਹਿੰਗ ਨੂੰ ਮਸਾਲਿਆਂ ‘ਚ ਸਭ ਤੋਂ ਜ਼ਿਆਦਾ ਗੁਣਕਾਰੀ ਮੰਨਿਆ ਜਾਂਦਾ ਹੈ ਅਤੇ ਇਹ ਮੈਡੀਕਲ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਦੀ ਤਿੱਖੀ ਖੂਸ਼ਬੂ ਕੁਝ ਲੋਕ ਪਸੰਦ ਨਹੀਂ ਕਰਦੇ ਪਰ ਇਸ ਦੇ ਗੁਣਾਂ ਦੇ ਸਾਹਮਣੇ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਸਿਹਤ ਦੀ ਦ੍ਰਿਸ਼ਟੀ ਨਾਲ ਜੇਕਰ ਦੇਖਿਆ ਜਾਵੇ ਤਾਂ ਪ੍ਰਾਚੀਨ ਸਮੇਂ ਤੋਂ ਹੀ ਇਸ ਨੂੰ ਆਯੁਰਵੇਦ ‘ਚ ਖਾਸ ਥਾਂ ਦਿੱਤੀ ਗਈ ਹੈ। ਸਬਜ਼ੀਆਂ ‘ਚ ਇਸ ਦਾ ਤੜਕਾ ਲਗਾਉਣ ਨਾਲ ਜਾਇਕਾ ਤਾਂ ਵਧ ਹੀ ਜਾਂਦਾ ਹੈ ਨਾਲ ਹੀ ਇਸ ਨਾਲ ਸਿਹਤ ਵੀ ਦਰੁਸਤ ਰਹਿੰਦੀ ਹੈ। ਅੱਜ ਅਸੀਂ ਇਸ ਤੋਂ ਹੋਣ ਵਾਲੇ ਹੋਰ ਫਾਇੰਦਿਆਂ ਬਾਰੇ ਗੱਲ ਕਰਾਂਗੇ।

ਸਮਰਣ ਸ਼ਕਤੀ ਤੇਜ਼ : ਜਿਨ੍ਹਾਂ ਲੋਕਾਂ ਦੀ ਸੋਚਣ ਅਤੇ ਯਾਦ ਰੱਖਣ ਦੀ ਤਾਕਤ ਕਮਜ਼ੋਰ ਹੁੰਦੀ ਹੈ, ਉਨ੍ਹਾਂ ਲਈ ਹਿੰਗ ਦੀ ਵਰਤੋ ਬੇਹੱਦ ਫਾਇਦੇਮੰਦ ਹੈ। ਹਿੰਗ ਦੀ ਵਰਤੋਂ ਕਰਨ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ।ਹਿੰਗ ਦੀ ਵਰਤੋਂ ਨਾਲ ਸਰੀਰ ‘ਚ ਬਲੱਡ ਸ਼ੂਗਰ ਲੇਵਲ ਸੰਤੁਲਿਤ ਹੁੰਦਾ ਹੈ, ਜਿਸ ਨਾਲ ਡਾਇਬਿਟੀਜ਼ ਹੋਣ ਦਾ ਖਤਰਾ ਨਹੀਂ ਰਹਿੰਦਾ। ਡਾਇਬਿਟੀਜ਼ ਦੇ ਰੋਗੀਆਂ ਨੂੰ ਰੋਜ਼ਾਨਾ ਹਿੰਗ ਦਾ ਪਾਣੀ ਪੀਣਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਨੂੰ ਕਾਫੀ ਲਾਭ ਮਿਲੇਗਾ। ਕੁਝ ਲੋਕਾਂ ਨੂੰ ਇਕ ਵਾਰ ਹਿਚਕੀ ਸ਼ੁਰੂ ਹੋ ਜਾਵੇ ਤਾਂ ਬੰਦ ਹੋਣ ਦਾ ਨਾਂ ਹੀ ਨਹੀਂ ਲੈਂਦੀ। ਇਸ ਨੂੰ ਹਟਾਉਣ ਲਈ ਕੇਲੇ ਦੇ ਗੂਦੇ ‘ਚ ਮਸੂਰ ਦੀ ਦਾਲ ਦੇ ਦਾਣੇ ਬਰਾਬਰ ਹਿੰਗ ਦੀ ਵਰਤੋਂ ਕਰਨ ਨਾਲ ਹਿਚਕੀ ਅਤੇ ਡਕਾਰ ਆਉਣਾ ਬੰਦ ਹੋ ਜਾਂਦੇ ਹਨ।

ਪੇਟ ਸਿਹਤਮੰਦ : ਜੇਕਰ ਤੁਹਾਡਾ ਪੇਟ ਠੀਕ ਨਾ ਹੋਵੇ ਤਾਂ ਇਸ ਨਾਲ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਪੇਟ ਨੂੰ ਸਿਹਤਮੰਦ ਅਤੇ ਪ੍ਰਤੀਰੋਧਕ ਸ਼ਮਤਾ ਮਜ਼ਬੂਤ ਬਣਾਉਣ ਲਈ ਸਬਜ਼ੀ-ਦਾਲ ‘ਚ ਹਿੰਗ ਦਾ ਤੜਕਾ ਲਗਾਓ। ਹਿੰਗ ਦੇ ਚੂਰਨ ਦੀ ਵਰਤੋਂ ਕਰਨ ਨਾਲ ਹਾਜਮਾ ਠੀਕ ਰਹਿੰਦਾ ਹੈ। ਮੌਸਮ ‘ਚ ਬਦਲਾਅ ਆਉਣ ਨਾਲ ਬਲਗਮ ਦੀ ਪ੍ਰੇਸ਼ਾਨੀ ਹੋਣਾ ਆਮ ਗੱਲ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਪਾਣੀ ‘ਚ ਹਿੰਗ ਪਾ ਕੇ ਪੇਸਟ ਤਿਆਰ ਕਰ ਲਓ। ਪੇਸਟ ਨੂੰ ਛਾਤੀ ‘ਤੇ ਹੋਲੀ-ਹੋਲੀ ਮਲੋ। ਲਗਾਤਾਰ 2-3 ਦਿਨ ਅਜਿਹਾ ਕਰਨ ਨਾਲ ਕਫ ਬਾਹਰ ਨਿਕਲਣ ਲੱਗਦੀ ਹੈ।

ਯੂਰਿਨ ਦੀ ਸਮੱਸਿਆ: ਜਿਨ੍ਹਾਂ ਲੋਕਾਂ ਨੂੰ ਯੂਰਿਨ ਇੰਫੈਕਸ਼ਨ ਜਾਂ ਇਸ ਨਾਲ ਜੁੜੀਆਂ ਕੋਈ ਹੋਰ ਸਮੱਸਿਆ ਹੁੰਦੀ ਹੈ, ਉਨ੍ਹਾਂ ਲਈ ਹਿੰਗ ਕਾਫੀ ਫਾਇਦੇਮੰਦ ਹੈ। ਹਿੰਗ ‘ਚ ਐਂਟੀ-ਇੰਫਲੇਮੇਟਰੀ ਦੇ ਗੁਣ ਹੁੰਦੇ ਹਨ, ਜੋ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਦੇ ਹਨ। ਹਿੰਗ ਦੀ ਵਰਤੋਂ ਕਰਨ ਨਾਲ ਜੋੜਾਂ ਦੇ ਦਰਦ ਨੂੰ ਰਾਹਤ ਮਿਲਦੀ ਹੈ। ਅਸਥਮਾ ਦੇ ਰੋਗੀਆਂ ਲਈ ਵੀ ਹਿੰਗ ਬੇਹੱਦ ਫਾਇਦੇਮੰਦ ਹੁੰਦੀ ਹੈ। ਇਸ ‘ਚ ਮਜ਼ਬੂਤ ਐਂਟੀ-ਬੈਕਟੀਰਿਅਲ ਗੁਣ ਸਾਹ ਫੁੱਲਣ ਦੀ ਸਮੱਸਿਆ ਨੂੰ ਘੱਟ ਕਰਦੇ ਹਨ।

ਅੱਖਾਂ ਦੀ ਰੋਸ਼ਨੀ : ਹਿੰਗ ਦੇ ਪਾਣੀ ‘ਚ ਮੌਜੂਦ ਵੀਟਾ ਕੈਰੋਟੀਨ ਅੱਖਾਂ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ। ਰੋਜ਼ਾਨਾ ਇਸ ਦਾ ਵਰਤੋ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ। ਸਰੀਰ ‘ਚ ਖੂਨ ਦੀ ਕਮੀ ਹੋਣ ‘ਤੇ ਅਨੀਮੀਆ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੀ ਹਾਲਤ ‘ਚ ਹਿੰਗ ਦੀ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਹਿੰਗ ‘ਚ ਮੌਜੂਦ ਆਇਰਨ ਨਾਲ ਸਰੀਰ ‘ਚ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ।

Facebook Comments

Trending