Connect with us

ਪੰਜਾਬੀ

ਜਾਣੋ ਸਿਹਤ ਲਈ ਕਿਵੇਂ ਫ਼ਾਇਦੇਮੰਦ ਹੁੰਦਾ ਹੈ ਗੁੜ ਦਾ ਸੇਵਨ ?

Published

on

Know how consuming jaggery is beneficial for health?

ਕਦੇ ਗੁੜ ਵੀ ਸਾਡੀ ਥਾਲੀ ਦਾ ਅਹਿਮ ਹਿੱਸਾ ਮੰਨਿਆ ਜਾਂਦਾ ਸੀ, ਪਰ ਹੌਲੀ-ਹੌਲੀ ਇਹ ਸਾਡੀ ਥਾਲੀ ‘ਚੋਂ ਗਾਇਬ ਹੁੰਦਾ ਜਾ ਰਿਹਾ ਹੈ। ਤੁਸੀਂ ਜਾਣਦੇ ਹੋ ਕਿ ਗੁੜ ਸਾਡੇ ਸਰੀਰ ਲਈ ਕਿੰਨਾ ਫਾਇਦੇਮੰਦ ਹੈ। ਇਹ ਸਾਡੇ ਸਰੀਰ ਨੂੰ ਗਰਮੀ ਦਿੰਦਾ ਹੈ, ਨਾਲ ਹੀ ਅਸਥਮਾ ਜਿਹੇ ਗੰਭੀਰ ਰੋਗਾਂ ਤੋਂ ਬਚਣ ‘ਚ ਵੀ ਸਾਡੀ ਮਦਦ ਕਰਦਾ ਹੈ। ਇਨ੍ਹਾਂ ਹੀ ਨਹੀਂ, ਗੁੜ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਰੱਖਦਾ ਹੈ ਅਤੇ ਪੇਟ ਸਬੰਧੀ ਸਮੱਸਿਆਵਾਂ ਵੀ ਦੂਰ ਕਰਦਾ ਹੈ। ਆਓ ਜਾਣਦੇ ਹਾਂ ਕਿ ਗੁੜ ਦੇ ਹੋਰ ਕੀ-ਕੀ ਫਾਇਦੇ ਹਨ।

ਗੁੜ ਪੇਟ ਸਬੰਧੀ ਸਮੱਸਿਆਵਾਂ ਦਾ ਰਾਮਬਾਣ ਇਲਾਜ ਹੈ। ਇਸ ਪਾਚਣ ਕਿਰਿਆ ਵੀ ਮਜ਼ਬੂਤ ਕਰਦਾ ਹੈ। ਗੁੜ ਆਇਰਨ ਦਾ ਬਹੁਤ ਵੱਡਾ ਸ੍ਰੋਤ ਹੈ, ਜੋ ਖ਼ੂਨ ਦੀ ਕਮੀ ਨੂੰ ਦੂਰ ਕਰਦਾ ਹੈ। ਅੱਖਾਂ ਲਈ ਗੁੜ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਅੱਖਾਂ ਦੀ ਰੋਸ਼ਨੀ ਤੇਜ਼ ਕਰਨ ‘ਚ ਵੀ ਕਾਫੀ ਮਦਦ ਕਰਦਾ ਹੈ। ਗੁੜ ਖਾਣ ਦੀ ਆਦਤ ਲਾਜ਼ਮੀ ਹੋਣੀ ਚਾਹੀਦੀ ਹੈ।

ਗੁੜ ਬਲੱਡ ਪਰੈਸ਼ਰ ਨੂੰ ਕੰਟਰੋਲ ਕਰਨ ‘ਚ ਵੀ ਮਦਦ ਕਰਦਾ ਹੈ। ਇਸ ਤੋਂ ਇਲਾਵਾ ਹੱਡੀਆਂ ਨੂੰ ਮਜ਼ਬੂਤ ਕਰਨ ‘ਚ ਵੀ ਗੁੜ ਕਾਫੀ ਮਦਦ ਕਰਦਾ ਹੈ। ਗੁੜ ਦਾ ਅਦਰਕ ਦੇ ਰਸ ਨਾਲ ਸੇਵਨ ਕਾਫੀ ਫਾਇਦੇਮੰਦ ਹੁੰਦਾ ਹੈ।

ਸਰੀਰ ਨੂੰ ਐਕਟਿਵ ਅਤੇ ਮਜ਼ਬੂਤ ਬਣਾਉਣ ‘ਚ ਵੀ ਗੁੜ ਕਾਫੀ ਸਹਾਇਤਾ ਕਰਦਾ ਹੈ। ਇਹ ਤੁਹਾਡੇ ਮੂਡ ਨੂੰ ਖੁਸ਼ਨੁਮਾ ਬਣਾਉਣ ‘ਚ ਮਦਦ ਕਰਦਾ ਹੈ। ਗੁੜ ਸਰਦੀ-ਜੁਕਾਮ ‘ਚ ਵੀ ਕਾਫੀ ਕਾਰਗਰ ਸਾਬਿਤ ਹੁੰਦਾ ਹੈ। ਦੁੱਧ ਜਾਂ ਚਾਹ ‘ਚ ਗੁੜ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ।

Facebook Comments

Trending