ਪੰਜਾਬੀ

ਜਾਣੋ ਸਿਹਤ ਲਈ ਕਿਵੇਂ ਫ਼ਾਇਦੇਮੰਦ ਹੁੰਦਾ ਹੈ ਬੇਕਿੰਗ ਸੋਡਾ ?

Published

on

ਭਾਰਤੀ ਰਸੋਈ ‘ਚ ਬੇਕਿੰਗ ਸੋਡਾ ਆਮ ਮਿਲਣ ਵਾਲੀ ਚੀਜ਼ ਹੈ। ਇਸ ਦਾ ਬਹੁਤ ਸਾਰੀਆਂ ਚੀਜ਼ਾਂ ਬਣਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਹ ਭੋਜਨ ਦੇ ਟੈਸਟ ਨੂੰ ਵਧਾਉਣ ਦੇ ਨਾਲ-ਨਾਲ ਸਰੀਰ ਨੂੰ ਤੰਦਰੁਸਤ ਅਤੇ ਵਧੀਆ ਰੱਖਣ ਵਿਚ ਮਦਦ ਕਰਦਾ ਹੈ। ਇਸ ਨੂੰ ਪਾਣੀ ‘ਚ ਮਿਲਾ ਕੇ ਪੀਣ ਨਾਲ ਸਰੀਰ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਆਓ ਜਾਣਦੇ ਹਾਂ ਬੇਕਿੰਗ ਸੋਡਾ ਦੇ ਹੈਰਾਨੀਜਨਕ ਫਾਇਦਿਆਂ ਬਾਰੇ…

ਛਾਤੀ ਵਿਚ ਜਲਣ: ਛਾਤੀ ਵਿਚ ਜਲਣ ਦੀ ਸਥਿਤੀ ਵਿਚ ਇਕ ਗਲਾਸ ਪਾਣੀ ਵਿਚ 1 ਚਮਚ ਬੇਕਿੰਗ ਸੋਡਾ ਮਿਲਾਕੇ ਪੀਣਾ ਚਾਹੀਦਾ ਹੈ। ਇਹ ਜਲਣ ਅਤੇ ਦਰਦ ਤੋਂ ਰਾਹਤ ਪ੍ਰਦਾਨ ਕਰਦਾ ਹੈ। ਬਦਹਜ਼ਮੀ ਦੀ ਸਮੱਸਿਆ ਬਹੁਤ ਜ਼ਿਆਦਾ ਤਲੇ ਅਤੇ ਮਸਾਲੇਦਾਰ ਭੋਜਨ ਖਾਣ ਨਾਲ ਹੁੰਦੀ ਹੈ। ਇਸ ਦੇ ਲਈ ਬੇਕਿੰਗ ਸੋਡਾ ਨੂੰ ਪਾਣੀ ਵਿੱਚ ਮਿਲਾ ਕੇ ਪੀਣਾ ਲਾਭਦਾਇਕ ਹੈ।

ਮੌਸਮੀ ਖੰਘ – ਸਰਦੀ ਤੋਂ ਦਿਵਾਏ ਰਾਹਤ: ਮੌਸਮ ਬਦਲਣ ਨਾਲ ਸਰਦੀ-ਜ਼ੁਕਾਮ ਦੀ ਸ਼ਿਕਾਇਤ ਹੋਣਾ ਆਮ ਗੱਲ ਹੈ। ਇਸ ਸਥਿਤੀ ਵਿੱਚ ਬੇਕਿੰਗ ਸੋਡਾ ਵਾਲਾ ਪਾਣੀ ਪੀਣਾ ਚਾਹੀਦਾ ਹੈ। ਜਲਦੀ ਅਤੇ ਚੰਗੇ ਨਤੀਜੇ ਪ੍ਰਾਪਤ ਕਰਨ ਲਈ ਹਰ 2 ਘੰਟੇ ਵਿਚ ਬੇਕਿੰਗ ਸੋਡਾ ਮਿਲਾਇਆ ਹੋਇਆ ਪਾਣੀ ਪੀਓ। ਚਿਹਰੇ ‘ਤੇ ਬਲੈਕਹੈੱਡਜ਼ ਦੀ ਸਮੱਸਿਆ ਹੋਣ ‘ਤੇ ਬੇਕਿੰਗ ਸੋਡਾ ਨੂੰ ਪਾਣੀ ਵਿਚ ਮਿਲਾਕੇ ਲਗਾਉਣਾ ਚਾਹੀਦਾ ਹੈ। ਇਹ ਬਲੈਕਹੈੱਡਜ਼ ਤੋਂ ਛੁਟਕਾਰਾ ਦਿਵਾਉਣ ਵਿਚ ਮਦਦ ਕਰਦਾ ਹੈ ਅਤੇ ਚਿਹਰੇ ‘ਤੇ ਵਾਧੂ ਤੇਲ ਨੂੰ ਬਾਹਰ ਕੱਢਦਾ ਹੈ।

ਕਿਡਨੀ ਲਈ ਫਾਇਦੇਮੰਦ: ਪਾਣੀ ਵਿਚ ਬੇਕਿੰਗ ਸੋਡਾ ਮਿਲਾਕੇ ਪੀਣ ਨਾਲ ਕਿਡਨੀ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇਹ ਕਿਡਨੀ ਨੂੰ ਸਾਫ ਕਰਨ ਅਤੇ ਇਸਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ। ਬੇਕਿੰਗ ਸੋਡਾ ਗਲੇ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਲਈ ਬਹੁਤ ਪ੍ਰਭਾਵਸ਼ਾਲੀ ਹੈ। ਗਲਾ ਖ਼ਰਾਬ, ਦਰਦ, ਖਰਾਸ਼ ਆਦਿ ਹੋਣ ‘ਤੇ ਕੋਸੇ ਪਾਣੀ ਵਿਚ ਬੇਕਿੰਗ ਸੋਡਾ ਮਿਲਾਕੇ ਉਸ ਨਾਲ ਗਰਾਰੇ ਕਰਨ ਨਾਲ ਰਾਹਤ ਮਿਲਦੀ ਹੈ।

Facebook Comments

Trending

Copyright © 2020 Ludhiana Live Media - All Rights Reserved.