ਪੰਜਾਬੀ

ਨੀਲਮ ਸਾਈਕਲਜ਼ ਦੇ ਕੇ ਕੇ ਸੇਠ ਫਿਕੋ ਦੇ ਨਵੇਂ ਚੇਅਰਮੈਨ ਨਿਯੁਕਤ

Published

on

ਲੁਧਿਆਣਾ : ਸੇਠ ਇੰਡਸਟਰੀਅਲ ਕਾਰਪੋਰੇਸ਼ਨ (ਨੀਲਮ ਸਾਈਕਲਜ਼) ਦੇ ਚੇਅਰਮੈਨ ਕੇ ਕੇ ਸੇਠ ਨੂੰ 2023-24 ਦੀ ਮਿਆਦ ਲਈ ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਦੇ ਚੇਅਰਮੈਨ ਵਜੋਂ ਨਿਯੁਕਤ ਕੀਤਾ ਗਿਆ ਹੈ।

ਗੁਰਮੀਤ ਸਿੰਘ ਕੁਲਾਰ ਜੋ ਕਿ ਹਾਲ ਹੀ ਵਿੱਚ ਲਗਾਤਾਰ ਤੀਜੀ ਵਾਰ ਫਿਕੋ ਦੇ ਪ੍ਰਧਾਨ ਚੁਣੇ ਗਏ ਹਨ ਨੇ ਕਿਹਾ ਕਿ ਫਿਕੋ ਨੇ ਪਿਛਲੇ ਇੱਕ ਦਹਾਕੇ ਵਿੱਚ ਸ਼੍ਰੀ ਕੇ.ਕੇ. ਸੇਠ ਦੇ ਚੇਅਰਮੈਨ ਹੁੰਦਿਆਂ ਟ੍ਰੇਡ ਅਤੇ ਇੰਡਸਟਰੀ ਲਈ ਬਹੁਤ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਕੇ.ਕੇ. ਸੇਠ ਦੀ ਅਗਵਾਈ ਹੇਠ ਟੀਮ ਫਿਕੋ ਆਉਣ ਵਾਲੇ ਸਾਲਾਂ ਵਿੱਚ ਟ੍ਰੇਡ ਅਤੇ ਇੰਡਸਟਰੀ ਦੀ ਬਿਹਤਰੀ ਲਈ ਹੋਰ ਜੋਰਦਾਰ ਢੰਗ ਨਾਲ ਕੰਮ ਕਰਨ ਦਾ ਵਾਅਦਾ ਕਰਦੀ ਹੈ।

Facebook Comments

Trending

Copyright © 2020 Ludhiana Live Media - All Rights Reserved.