ਪੰਜਾਬੀ

ਕਿਸਾਨ ਯੂਨੀਅਨ ਕਾਦੀਆਂ ਵਲੋਂ ਸਕੂਲ ਖੁੱਲ੍ਹਵਾਉਣ ਲਈ 7 ਨੂੰ ਰੋਡ ਜਾਮ – ਪ੍ਰਧਾਨ ਮਾਨ

Published

on

 

ਲੁਧਿਆਣਾ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਗਿਆਸਪੁਰਾ ਇਕਾਈ ਦੇ ਪ੍ਰਧਾਨ ਜਗਪਾਲ ਸਿੰਘ ਮਾਨ, ਸਕੱਤਰ ਪਰਮਿੰਦਰ ਸਿੰਘ ਮਾਨ ਨੇ ਗੁਰਦੁਆਰਾ ਆਲਮਗੀਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਭਰ ਵਿਚ ਬੰਦ ਕੀਤੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਖੁਲਵਾਉਣ ਲਈ ਰੋਡ ਜਾਮ ਕੀਤੀ ਜਾਵੇਗੀ ;


ਕਿਸਾਨ ਯੂਨੀਅਨ (ਕਾਦੀਆਂ) ਪੰਜਾਬ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਵਲੋਂ ਕੀਤੀ ਗਈ ਅਪੀਲ ਨੂੰ ਮੁੱਖ ਰੱਖਦਿਆਂ ਪੰਜਾਬ ਭਰ ਦੀਆਂ ਜਰਨੈਲੀ ਸੜਕਾਂ 7 ਫਰਵਰੀ ਦਿਨ ਸੋਮਵਾਰ ਨੂੰ ਦੁਪਹਿਰ 12 ਵਜੇ ਤੋਂ 2 ਵਜੇ ਜਾਮ ਕਰਕੇ ਸਰਕਾਰ ਨੂੰ ਸਕੂਲ ਖੋਲ੍ਹਣ ਲਈ ਨੀਂਦਰ ਤੋਂ ਜਗਾਇਆ ਜਾਵੇਗਾ।

ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਜਾਣਬੁੱਝ ਕੇ ਕੋਰੋਨਾ ਦੀ ਆੜ ਵਿਚ ਸਾਜਿਸ਼ ਤਹਿਤ ਪੰਜਾਬ ਭਰ ਦੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਦਿਆਂ ਮਿਆਰੀ ਸਿੱਖਿਆ ਤੋਂ ਵਾਂਝਿਆ ਕਰ ਰਹੀ ਹੈ, ਜਦਕਿ ਸਿਆਸੀ ਸਰਗਰਮੀਆਂ ਲਈ ਹਰੇਕ ਪਾਰਟੀ ਦੇ ਉਮੀਦਵਾਰ ਹਜ਼ਾਰਾਂ ਦੀ ਗਿਣਤੀ ਵਿਚ ਇਕੱਠ ਕਰਕੇ ਕੋਰੋਨਾ ਤੋਂ ਬਚਾਓ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੀਆਂ ਹਨ।

Facebook Comments

Trending

Copyright © 2020 Ludhiana Live Media - All Rights Reserved.