Connect with us

ਅਪਰਾਧ

ਕਨੇਡਾ ਦਾ ਵੀਜ਼ਾ ਲਵਾਉਣ ਦੇ ਨਾਂ ‘ਤੇ ਮਾਰੀ 11. 42 ਲੱਖ ਰੁਪਏ ਠੱਗੇ

Published

on

Killed Rs 11. 42 lakh in the name of getting a Canadian visa

ਫ਼ਰੀਦਕੋਟ : ਕੈਨੇਡਾ ਦਾ ਵੀਜ਼ਾ ਲਗਵਾਉਣ ਲਈ 11 ਲੱਖ ਤੋਂ ਵਧੇਰੇ ਦੀ ਕਥਿੱਤ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ‘ਤੇ ਇਮੀਗੇ੍ਸ਼ਨ ਸੈਂਟਰ ਦੇ ਐੱਮਡੀ ਤੇ ਇਸਦੀ ਪਤਨੀ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਪ੍ਰਾਪਤ ਵੇਰਵੇ ਅਨੁਸਾਰ ਜਗਮੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਵੱਟੂ ਮਰਾੜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੇ ਜ਼ਿਲ੍ਹੇ ਦੇ ਸੀਨੀਅਰ ਪੁਲਸ ਨੂੰ ਸ਼ਿਕਾਇਤ ਕਰਕੇ ਇਹ ਦੋਸ਼ ਲਾਇਆ ਸੀ ਕਿ ਸਥਾਨਕ ਕੋਟਕਪੂਰਾ ਸੜਕ ‘ਤੇ ਸਥਿਤ ਇਕ ਇਮੀਗੇ੍ਸ਼ਨ ਸੈਂਟਰ ਦੇ ਐੱਮਡੀ ਬੇਅੰਤ ਸਿੰਘ ਤੇ ਇਸਦੀ ਪਤਨੀ ਹਰਪ੍ਰੀਤ ਕੌਰ ਨੇ ਉਸਦਾ ਕੈਨੇਡਾ ਦਾ ਵੀਜ਼ਾ ਲਵਾਉਣ ਲਈ 11,42,000 ਰੁਪਏ ਉਸ ਤੋਂ ਲੈ ਲਏ, ਪਰ ਇਸਤੋਂ ਬਾਅਦ ਨਾ ਤਾਂ ਇਨ੍ਹਾਂ ਨੇ ਵੀਜ਼ਾ ਲਗਾ ਕੇ ਦਿੱਤਾ ਤੇ ਨਾ ਹੀ ਸ਼ਿਕਾਇਤ ਕਰਤਾ ਤੋਂ ਲਈ ਗਈ ਉਕਤ ਰਾਸ਼ੀ ਹੀ ਵਾਪਸ ਕੀਤੀ।

ਸ਼ਿਕਾਇਤ ਕਰਤਾ ਨੇ ਦੋਸ਼ ਲਾਇਆ ਸੀ ਕਿ ਇਨ੍ਹਾਂ ਦੋਨਾਂ ਨੇ ਸਾਜ਼ਬਾਗ ਹੋ ਕੇ ਉਸ ਨਾਲ ਠੱਗੀ ਮਾਰੀ ਹੈ ਜਿਸ ‘ਤੇ ਜ਼ਿਲ੍ਹੇ ਸੀਨੀਅਰ ਪੁਲਸ ਕਪਤਾਨ ਦੇ ਦਿਸ਼ਾ ਨਿਰਦੇਸ਼ ‘ਤੇ ਥਾਣਾ ਸਿਟੀ ਵਿਖੇ ਬੇਅੰਤ ਸਿੰਘ ਅਤੇ ਇਸਦੀ ਪਤਨੀ ਹਰਪ੍ਰੀਤ ਕੌਰ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

Facebook Comments

Trending