ਪੰਜਾਬੀ
ਛੁੱਟੀਆਂ ਮਨਾਉਣ ਗਈ ਖੁਸ਼ੀ ਕਪੂਰ ਨੇ ਦੋਸਤਾਂ ਨਾਲ ਕੀਤੀ ਮਸਤੀ, ਦੇਖੋ ਤਸਵੀਰਾਂ
Published
3 years agoon

ਬੋਨੀ ਕਪੂਰ ਅਤੇ ਮਰਹੂਮ ਅਦਾਕਾਰਾ ਸ਼੍ਰੀਦੇਵੀ ਦੀ ਧੀ ਸੁਰਖੀਆਂ ’ਚ ਹੈ। ਅਦਾਕਾਰਾ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਦੇ ਨਾਲ ਜ਼ੋਇਆ ਅਖ਼ਤਰ ਦੁਆਰਾ ਨਿਰਦੇਸ਼ਤ ਨੈੱਟਫ਼ਲਿਕਸ ਫ਼ਿਲਮ ‘ਦਿ ਆਰਚੀਜ਼’ ਨਾਲ ਬਾਲੀਵੁੱਡ ’ਚ ਡੈਬਿਊ ਕਰਨ ਲਈ ਤਿਆਰ ਹੈ।
ਖੁਸ਼ੀ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀ ਜ਼ਿੰਦਗੀ ਨਾਲ ਜੁੜੇ ਅਪਡੇਟਸ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੇ ਕਰਦੀ ਰਹਿੰਦੀ ਹੈ। ਖੁਸ਼ੀ ਕਪੂਰ ਇਸ ਸਮੇਂ ਲਾਸ ਏਂਜਲਸ ’ਚ ਹੈ। ਹਾਲ ਹੀ ’ਚ ਖੁਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਖੁਸ਼ੀ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਇਕ ਕੈਪਸ਼ਨ ਵੀ ਲਿਖੀ ਹੈ। ਉਸ ਨੇ ਲਿਖਿਆ ਕਿ ‘ਕੀ ਤੁਸੀਂ ਯਕੀਨਨ LA ਗਏ ਸੀ, ਜੇਕਰ ਤੁਸੀਂ ਆਪਣੇ ਇੰਸਟਾਗ੍ਰਾਮ ’ਤੇ ਖਜੂਰ ਦੇ ਰੁੱਖਾਂ ਦੀ ਤਸਵੀਰ ਪੋਸਟ ਨਹੀਂ ਕੀਤੀ ਹੈ।’ ਖੁਸ਼ੀ ਨੇ ਪਹਿਲੀ ਪੋਸਟ ’ਚ ਖਜੂਰ ਦੇ ਰੁੱਖਾਂ ਦੀ ਤਸਵੀਰ ਸੀ। ਇਕ ਹੋਰ ਤਸਵੀਰ ’ਚ ਉਹ ਪੀਲੇ ਰੰਗ ਦੀ ਡਰੈੱਸ ਪਾ ਕੇ ਇਕ ਦੋਸਤ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
‘ਦਿ ਆਰਚੀਜ਼’ ਦੀ ਗੱਲ ਕਰੀਏ ਤਾਂ ਇਹ ਪ੍ਰਸਿੱਧ ਆਰਚੀ ਕਾਮਿਕਸ ਦਾ ਰੂਪਾਂਤਰ ਹੈ। ਇਸ ’ਚ ਬੈਟੀ ਕੂਪਰ ਦੇ ਰੂਪ ’ਚ ਖੁਸ਼ੀ ਕੂਪਰ, ਵੇਰੋਨਿਕਾ ਲੌਜ ਦੇ ਰੂਪ ’ਚ ਸੁਹਾਨਾ, ਅਤੇ ਆਰਚੀ ਐਂਡਰਿਊਜ਼ ਦੇ ਰੂਪ ’ਚ ਅਗਸਤਿਆ ਨੰਦਾ ਦੀ ਭੂਮਿਕਾ ’ਚ ਹਨ।
ਫ਼ਿਲਮ ’ਚ ਮਿਹਿਰ ਆਹੂਜਾ, ਡਾਟ, ਯੁਵਰਾਜ ਮੈਂਡਾ ਅਤੇ ਵੇਦਾਂਗ ਰੈਨਾ ਵੀ ਹਨ। ਮਈ ’ਚ ਜ਼ੋਇਆ ਨੇ ਫ਼ਿਲਮ ਦੀ ਟੀਜ਼ਰ ਵੀਡੀਓ ਸਾਂਝੀ ਕੀਤੀ ਅਤੇ ਪਹਿਲੀ ਝਲਕ ਦਾ ਪਰਦਾਫਾਸ਼ ਕੀਤਾ। ਇਹ 1960 ਦੇ ਭਾਰਤ ’ਚ ਸੈੱਟ ਹੈ ਅਤੇ 2023 ’ਚ Netflix ’ਤੇ ਸਟ੍ਰੀਮ ਕੀਤਾ ਜਾਵੇਗੀ।
You may like
-
ਮਹਾਕੁੰਭ 2025 ‘ਚ ਵਾਇਰਲ ਹੋਈ ਮੋਨਾਲੀਸਾ ਨੂੰ ਮਿਲਿਆ ਬਾਲੀਵੁੱਡ ਫਿਲਮ ਦਾ ਆਫਰ, ਵੱਡੇ ਫਿਲਮ ਮੇਕਰ ਨੇ ਦਿੱਤੀ ਲੀਡ ਰੋਲ ਦੀ ਪੇਸ਼ਕਸ਼
-
ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ ਦੇ ਨਾਲ ਗੱਡੀ ਚ ਗਾਂਉਦੇ ਨਜ਼ਰ ਆਏ CM Mann : ਵੀਡੀਓ ਵਾਇਰਲ
-
ਵਾਈਟ ਗਾਊਨ ‘ਚ ਪਰੀ ਵਾਂਗ ਖੂਬਸੂਰਤ ਦਿਖੀ ਸੋਨਮ ਕਪੂਰ, ਈਅਰਰਿੰਗਸ ਨੇ ਖਿੱਚਿਆ ਲੋਕਾਂ ਦਾ ਧਿਆਨ
-
ਪੈਰਿਸ ‘ਚ ਛੁੱਟੀਆਂ ਦਾ ਆਨੰਦ ਲੈ ਰਹੀ ਅਵਨੀਤ ਕੌਰ, ਗਲੈਮਰਸ ਫੋਟੋਆਂ ਦੇਖ ਪ੍ਰਸ਼ੰਸਕਾਂ ਦੇ ਦਿਲਾਂ ਦੀ ਵਧੀ ਧੜਕਣ
-
ਲੁਟੇਰੀ ਹਸੀਨਾ ’ਤੇ ਫਿਲਮ ਸਟੋਰੀ ਲਿਖਣ ਦੀ ਤਿਆਰੀ ’ਚ ਮੁੰਬਈ ਤੇ ਪੰਜਾਬ ਦੇ ਲੇਖਕ, CP ਮਨਦੀਪ ਸਿੱਧੂ ਨਾਲ ਕੀਤਾ ਸੰਪਰਕ
-
ਪੰਜਾਬੀ ਅਦਾਕਾਰਾ ਤਾਨੀਆ ਨੇ ਦੁਲਹਨ ਦੇ ਲਿਬਾਸ ‘ਚ ਲੁੱਟੀ ਮਹਿਫਲ, ਸ਼ੇਅਰ ਕੀਤੀਆਂ ਤਸਵੀਰਾਂ