ਪੰਜਾਬੀ

ਖੰਨਾ ਦੇ ਕਾਂਗਰਸੀ ਉਮੀਦਵਾਰ ਗੁਰਕੀਰਤ ਨੇ ਖੋਲਿਆ ਮੁੱਖ ਚੋਣ ਦਫ਼ਤਰ

Published

on

ਖੰਨਾ (ਲੁਧਿਆਣਾ ) :   ਪੰਜਾਬ ਵਿਧਾਨ ਸਭਾ ਚੋਣਾਂ ਵਿਚ ਚੋਣ ਪ੍ਰਚਾਰ ਵਿਚ ਤਾਲਮੇਲ ਰੱਖਣ ਲਈ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਨੇ ਅੱਜ ਖੰਨਾ ਦੇ ਜੀ.ਟੀ ਰੋਡ ‘ਤੇ ਆਪਣਾ ਮੁੱਖ ਚੋਣ ਦਫ਼ਤਰ ਖ਼ੋਲ ਦਿੱਤਾ ਹੈ। ਗੁਰਕੀਰਤ ਵਲ਼ੋਂ ਦਫ਼ਤਰ ਦਾ ਉਦਘਾਟਨ ਕਰਨ ਤੋਂ ਪਹਿਲਾਂ ਹਵਨ ਕਰਵਾਇਆ ਗਿਆ।

ਇਸ ਚੋਣ ਦਫ਼ਤਰ ਨਾਲ ਕਾਂਗਰਸੀ ਵਰਕਰਾਂ ਅਤੇ ਵੋਟਰਾਂ ਨੂੰ ਚੋਣਾਂ ਲਈ ਹਰ ਜਾਣਕਾਰੀ ਮਿਲੇਗੀ ਅਤੇ ਇਹ ਉਨ੍ਹਾਂ ਲਈ ਸਹੂਲਤ ਇਹ ਮੁੱਖ ਚੋਣ ਕੇਂਦਰ ਵੀ ਸਾਬਤ ਹੋਏਗਾ। ਨਗਰ ਕੌਂਸਲ ਦੇ ਮੀਤ ਪ੍ਰਧਾਨ ਅਤੇ ਬਲਾਕ ਕਾਂਗਰਸ ਪ੍ਰਧਾਨ ਜਤਿੰਦਰ ਪਾਠਕ ਨੂੰ ਦਫ਼ਤਰ ਦਾ ਮੁੱਖ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਮੁੱਖ ਚੋਣ ਦਫ਼ਤਰ ਵਿਚ ਚੋਣਾਂ ਦੀ ਤਿਆਰੀਆਂ ਦੇ ਸਾਰੇ ਕੰਮਕਾਰਾਂ ਦਾ ਜਾਇਜ਼ਾ ਲਿਆ ਜਾਵੇਗਾ ਅਤੇ ਚੋਣਾਂ ਨੂੰ ਲੈ ਕੇ ਹਰ ਜਾਣਕਾਰੀ ਆਮ ਜਨਤਾ ਨੂੰ ਦਿੱਤੀ ਜਾਇਆ ਕਰੇਗੀ।

ਪਾਠਕ ਦੀ ਨਿਗਰਾਨੀ ਹੇਠ ਵਰਿੰਦਰ ਸਿੰਘ ਦਹੇਲੇ, ਕੌਂਸਲਰ ਹਰਦੀਪ ਸਿੰਘ ਨੀਨੂੰ, ਪ੍ਰਦੀਪ ਮੋਦਗਿਲ, ਗਗਨਦੀਪ ਸਿੰਘ ਚੀਮਾ ਆੜ੍ਹਤੀ, ਕਰਮਜੀਤ ਸਿੰਘ ਸਿਫਤੀ ਪ੍ਰਧਾਨ ਅੰਬੇਦਕਰ ਮਿਸ਼ਨ ਸੁਸਾਇਟੀ ਅਤੇ ਅਸ਼ੋਕ ਕੁਮਾਰ ਸ਼ਰਮਾ ਸ਼ੋਕੀ ਨਵੇਂ ਮੁੱਖ ਚੋਣ ਦਫ਼ਤਰ ਦੇ ਉਪ ਇੰਚਾਰਜ ਹੋਣਗੇ।

ਇਸ ਮੌਕੇ ਗੁਰਕੀਰਤ ਸਿੰਘ ਨੇ ਕਿਹਾ ਕਿ ਕਾਂਗਰਸ ਚੋਣ ਕਮਿਸ਼ਨ ਦੇ ਹਰ ਦਿਸ਼ਾ-ਨਿਰਦੇਸ਼ ਦੀ ਪਾਲਣਾ ਕਰਨਾ ਯਕੀਨੀ ਬਣਾਏਗੀ। ਸਾਡੀ ਪਾਰਟੀ ਹਮੇਸ਼ਾ ਆਜ਼ਾਦ ਅਤੇ ਨਿਰਪੱਖ ਚੋਣਾਂ ਵਿਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਕਿਹਾ ਕਿ ਖੰਨਾ ਹਲਕੇ ਮੈਂ ਕਾਂਗਰਸ ਪਾਰਟੀ ਦੇ ਹਰ ਵਰਕਰ ਨੂੰ ਅਪੀਲ ਕਰਦਾ ਹਾਂ ਕਿ ਉਹ ਨਿਯਮਾਂ ਦੀ ਪਾਲਣਾ ਕਰਨ ਅਤੇ ਮੈਂ ਖ਼ੁਦ ਵੀ ਉਮੀਦਵਾਰ ਵਜੋਂ ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਣ ਲੈਂਦਾ ਹਾਂ।

Facebook Comments

Trending

Copyright © 2020 Ludhiana Live Media - All Rights Reserved.