Connect with us

ਅਪਰਾਧ

ਖੰਨਾ ਪੁਲਸ ਨੇ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਤੋਂ ਸਵਾ ਕਰੋੜ ਦੀ ਚਾਂਦੀ ਕੀਤੀ ਬਰਾਮਦ

Published

on

Khanna police recovered silver worth half a crore from Delhi-Amritsar National Highway

ਖੰਨਾ/ ਲੁਧਿਆਣਾ : ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ‘ਤੇ ਦੋਰਾਹਾ ਵਿਖੇ ਹਾਇਟੈਕ ਨਾਕੇ ਦੌਰਾਨ ਖੰਨਾ ਪੁਲਸ ਨੂੰ ਵੱਡੀ ਸਫ਼ਲਤਾ ਮਿਲੀ। ਪੁਲਸ ਵੱਲੋਂ ਬੀਤੀ ਰਾਤ ਅਰਟਿਕਾ ਕਾਰ ਵਿਚੋਂ 1 ਕੁਇੰਟਲ 66 ਕਿੱਲੋ ਚਾਂਦੀ ਬਰਾਮਦ ਕੀਤੀ ਗਈ। ਇਸ ਦੀ ਚਾਂਦੀ ਕੌਮਾਂਤਰੀ ਕੀਮਤ ਕਰੀਬ ਸਵਾ ਕਰੋੜ ਰੁਪਏ ਦੱਸੀ ਜਾ ਰਹੀ ਹੈ।

ਕਾਰ ਵਿਚ 2 ਵਿਅਕਤੀ ਸਵਾਰ ਸਨ, ਜੋਕਿ ਆਗਰਾ ਤੋਂ ਅੰਮ੍ਰਿਤਸਰ ਜਾ ਰਹੇ ਸਨ। ਚਾਂਦੀ ਦਾ ਕੋਈ ਬਿੱਲ ਨਾ ਹੋਣ ਕਰਕੇ ਮਾਮਲਾ ਅਗਲੀ ਜਾਂਚ ਕਈ ਆਮਦਨ ਕਰ ਵਿਭਾਗ ਨੂੰ ਦਿੱਤਾ ਗਿਆ। ਵਰਨਣਯੋਗ ਹੈ ਕਿ ਪਹਿਲਾਂ ਵੀ ਖੰਨਾ ਪੁਲਸ ਨਾਕੇ ਦੌਰਾਨ ਬਿਨ੍ਹਾਂ ਬਿੱਲ ਤੋਂ ਕਰੋੜਾਂ ਰੁਪਏ ਦਾ ਸੋਨਾ ਅਤੇ ਚਾਂਦੀ ਫੜ ਚੁੱਕੀ ਹੈ।

Facebook Comments

Trending