ਅਪਰਾਧ

ਖੰਨਾ ਪੁਲਿਸ ਦੀ ਵੱਡੀ ਕਾਰਵਾਈ, ਨਾਕਾਬੰਦੀ ਦੌਰਾਨ 60.89 ਲੱਖ ਦੀ ਨਕਦੀ ਸਣੇ 7 ਗ੍ਰਿਫ਼ਤਾਰ

Published

on

ਖੰਨਾ /ਲੁਧਿਆਣਾ : ਖੰਨਾ ਪੁਲਿਸ ਨੇ ਨਾਕਾਬੰਦੀ ਦੌਰਾਨ ਤਿੰਨ ਵੱਖ-ਵੱਖ ਮਾਮਲਿਆਂ ਵਿੱਚ 60 ਲੱਖ ਤੋਂ ਵੱਧ ਦੀ ਨਗਦੀ ਬਰਾਮਦ ਕੀਤੀ ਹੈ। ਪੁਲਿਸ ਨੇ ਨਾਕਾਬੰਦੀ ਦੌਰਾਨ ਵਾਹਨਾਂ ਦੀ ਰੁਟੀਨ ਚੈਕਿੰਗ ਕਰਦੇ ਹੋਏ 7 ਵਿਅਕਤੀਆਂ ਕੋਲੋਂ ਇਹ ਨਕਦੀ ਬਰਾਮਦ ਕੀਤੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਇਨਕਮ ਟੈਕਸ ਵਿਭਾਗ ਨੂੰ ਸੌਂਪ ਦਿੱਤਾ ਹੈ। ਐੱਸਐੱਸਪੀ ਰਵੀ ਕੁਮਾਰ ਨੇ ਦੱਸਿਆ ਕਿ 24 ਘੰਟਿਆਂ ਦੌਰਾਨ ਕੁੱਲ 60 ਲੱਖ 89 ਹਜ਼ਾਰ 500 ਦੀ ਨਕਦੀ ਬਰਾਮਦ ਕੀਤੀ ਗਈ ਹੈ। ਇਸ ਦੇ ਨਾਲ ਹੀ ਕੁਝ ਸੋਨੇ ਦੇ ਗਹਿਣੇ ਵੀ ਮਿਲੇ ਹਨ।

ਥਾਣਾ ਸਿਟੀ 2 ਦੀ ਪੁਲਸ ਨੇ ਤਿੰਨਾਂ ਮਾਮਲਿਆਂ ‘ਚ ਕਾਰਵਾਈ ਕੀਤੀ ਹੈ। ਪਹਿਲੇ ਮਾਮਲੇ ਵਿੱਚ ਪੁਲਿਸ ਨੇ ਸੁਖਦੇਵ ਸਿੰਘ, ਰਜਿੰਦਰ ਸਿੰਘ ਅਤੇ ਮਨਦੀਪ ਸਿੰਘ ਨੂੰ 11 ਲੱਖ 93 ਹਜ਼ਾਰ 500 ਰੁਪਏ ਅਤੇ ਗਹਿਣਿਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਦੂਜੇ ਮਾਮਲੇ ਵਿੱਚ ਸਤਵੀਰ ਸਿੰਘ, ਸਿਮਰਨਜੀਤ ਸਿੰਘ ਅਤੇ ਰਣਜੋਤ ਸਿੰਘ ਨੂੰ 32 ਲੱਖ 96 ਹਜ਼ਾਰ ਰੁਪਏ ਸਮੇਤ ਕਾਬੂ ਕੀਤਾ ਗਿਆ।

ਤੀਜੇ ਮਾਮਲੇ ਵਿੱਚ ਮਨਿੰਦਰ ਸਿੰਘ ਕੋਲੋਂ 16 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ। ਉਨ੍ਹਾਂ ਕਿਹਾ ਕਿ ਮੌਕੇ ’ਤੇ ਕੋਈ ਵੀ ਵਿਅਕਤੀ ਨਕਦੀ ਸਬੰਧੀ ਦਸਤਾਵੇਜ਼ ਨਹੀਂ ਦਿਖਾ ਸਕਿਆ। ਪੁਲਿਸ ਵੱਲੋਂ ਸਾਰੇ ਮਾਮਲੇ ਦੀ ਬਾਰੀਕੀ ਨਾਲ ਵੀਡੀਓਗ੍ਰਾਫੀ ਕੀਤੀ ਗਈ। ਨਕਦੀ ਥਾਣਾ ਸਿਟੀ-2 ਦੇ ਮਲਖਾਨਾ ਵਿੱਚ ਰੱਖੀ ਹੋਈ ਹੈ।

Facebook Comments

Trending

Copyright © 2020 Ludhiana Live Media - All Rights Reserved.