ਅਪਰਾਧ

ਖੰਨਾ ਪੁਲਿਸ ਨੇ ਅਸਲੇ ਸਮੇਤ ਚਾਰ ਜਣੇ ਕੀਤੇ ਗ੍ਰਿਫ਼ਤਾਰ, 2 ਪਿਸਤੌਲ ਤੇ ਕਾਰਤੂਸ ਬਰਾਮਦ

Published

on

ਲੁਧਿਆਣਾ : ਖੰਨਾ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ ਅਸਲੇ ਤੇ ਅਫ਼ੀਮ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਅਮਨੀਤ ਕੌਂਡਲ ਅਨੁਸਾਰ ਪੁਲਿਸ ਵਲੋਂ 3 ਪਿਸਤੌਲ, 44 ਰੌਂਦ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੂੰ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਦੋ ਵਿਅਕਤੀ ਨਾਜਾਇਜ਼ ਅਸਲੇ ਸਮੇਤ ਫਾਰਚੂਨਰ ਗੱਡੀ ’ਚ ਖੰਨਾ ਤੋਂ ਲੁਧਿਆਣਾ ਵੱਲ ਜਾ ਰਹੇ ਹਨ।

ਤੁਰੰਤ ਕਾਰਵਾਈ ਕਰਦਿਆਂ ਡੀਐੱਸਪੀ ਕਰਨੈਲ ਸਿੰਘ, ਇੰਸਪੈਕਟਰ ਹਰਦੀਪ ਸਿੰਘ, ਅਮਨਦੀਪ ਸਿੰਘ ਅਤੇ ਥਾਣੇਦਾਰ ਜਗਜੀਵਨ ਰਾਮ ਦੀ ਟੀਮ ਨੇ ਨਾਕਬੰਦੀ ਕਰ ਕੇ ਮੁਲਜ਼ਮਾਂ ਨੂੰ ਕਾਬੂ ਕੀਤਾ। ਇਸ ਮੌਕੇ ਤਲਾਸ਼ੀ ਦੌਰਾਨ ਵਰੁਣ ਸੂਰੀ ਉਰਫ਼ ਅੰਸ਼ੂ ਤੋਂ 1 ਪਿਸਤੌਲ 32 ਬੋਰ ਤੇ 2 ਕਾਰਤੂਸ ਤੇ ਅਮਨਦੀਪ ਸਿੰਘ ਖੁਰਾਣਾ ਉਰਫ਼ ਅਮਨ ਤੋਂ 2 ਕਾਰਤੂਸ ਬਰਾਮਦ ਹੋਏ। ਦੋਵੇਂ ਮੁਲਜ਼ਮਾਂ ਤੋਂ ਤਫਤੀਸ਼ ਦੌਰਾਨ 1 ਪਿਸਤੌਲ 32 ਬੋਰ ਸਮੇਤ 40 ਕਾਰਤੂਸ ਹੋਰ ਬਰਾਮਦ ਕੀਤੇ ਗਏ।

Facebook Comments

Trending

Copyright © 2020 Ludhiana Live Media - All Rights Reserved.