ਅਪਰਾਧ

ਖੰਨਾ ਪੁਲਿਸ ਨੇ ਚੋਰੀ ਦੀਆਂ 6 ਬਾਈਕਾਂ ਸਣੇ 4 ਮੁ.ਲ.ਜ਼.ਮ ਕੀਤੇ ਗ੍ਰਿ.ਫ.ਤਾ.ਰ

Published

on

ਲੁਧਿਆਣਾ : ਖੰਨਾ ਪੁਲਿਸ ਵੱਲੋਂ 4 ਨੌਜਵਾਨਾਂ ਨੂੰ ਚੋਰੀ ਦੀਆਂ 6 ਬਾਈਕਾਂ ਸਣੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਸਿੰਘ ਸੋਨੀ, ਮਨਦੀਪ ਸਿੰਘ ਗੋਗੀ, ਜਾਕਿਰ ਹੁਸੈਨ ਮੋਨੀ ਤਿੰਨੋਂ ਵਾਸੀ ਮੰਡੀ ਗੋਬਿੰਦਗੜ੍ਹ ਤੇ ਸੁਰੇਸ਼ ਕੁਮਾਰ ਉਰਫ ਜਿੰਮੀ ਵਾਸੀ ਗੁਰੂ ਨਾਨਕ ਕਾਲੋਨੀ ਲਾਡਪੁਰ ਵਜੋਂ ਹੋਈ ਹੈ। ਪੁੱਛਗਿਛ ਵਿਚ ਸਾਹਮਣੇ ਆਇਆ ਕਿ ਇਸ ਗਿਰੋਹ ਦਾ ਮੁੱਖ ਮੁਲਜ਼ਮ ਸੁਰੇਸ਼ ਕੁਮਾਰ ਜਿੰਮੀ ਹੈ, ਜੋ ਮੂਲ ਤੌਰ ਤੋਂ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊੂਨਾ ਦਾ ਰਹਿਣ ਵਾਲਾ ਹੈ।

ਮੁਲਜ਼ਮ ਬਾਈਕ ਚੋਰੀ ਕਰਨ ਵਿਚ ਇੰਨੇ ਮਾਹਿਰ ਸੀ ਕਿ 2 ਮਿੰਟ ਵਿਚ ਹੀ ਬਾਈਕ ਨੂੰ ਗਾਇਬ ਕਰ ਦਿੰਦੇ ਸੀ। ਇਨ੍ਹਾਂ ਦਾ ਟਾਰਗੈੱਟ ਹੀਰੋ ਸਪਲੈਂਡਰ ਬਾਈਕ ਹੁੰਦੀ ਸੀ। ਇਸ ਬਾਈਕ ਦੇ ਲਾਕ ਨੂੰ ਆਸਾਨੀ ਨਾਲ ਖੋਲ੍ਹ ਲੈਂਦੇ ਸੀ। ਇਸ ਲਈ ਮਾਸਟਰ ਚਾਬੀ ਬਣਾਈ ਹੋਈ ਸੀ ਜੋ ਸਾਰੇ ਸਪਲੈਂਡਰ ਬਾਈਕ ਵਿਚ ਲੱਗਦੀ ਸੀ। ਇਕ ਹੀ ਚਾਬੀ ਨਾਲ ਇਨ੍ਹਾਂ ਨੇ ਹੁਣ ਤੱਕ 6 ਬਾਈਕ ਚੋਰੀ ਕੀਤੇ। ਫਿਲਹਾਲ ਇਨ੍ਹਾਂ ਤੋਂ 6 ਬਾਈਕ ਬਰਾਮਦ ਹੋਏ ਸਨ। ਅੱਗੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।

Facebook Comments

Trending

Copyright © 2020 Ludhiana Live Media - All Rights Reserved.