Connect with us

ਪੰਜਾਬ ਨਿਊਜ਼

ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, ਅਸਲੇ ਸਣੇ 2 ਦੋਸ਼ੀ ਕਾਬੂ

Published

on

ਪੰਜਾਬ ਪੁਲਿਸ ਨੇ 2 ਅਜਿਹੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਖੰਨਾ ਚ ਇਕ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਸਨ। ਦਸ ਦਈਏ ਕਿ ਇਨ੍ਹਾਂ ਦਾ ਇਕ ਸਾਥੀ ਮੌਕਾ ਦੇਖਕੇ ਫਰਾਰ ਹੋ ਗਿਆ ਹੈ। ਗ੍ਰਿਫਤਾਰ ਕੀਤੇ ਆਰੋਪੀਆਂ ਦੀ ਪਹਿਚਾਣ ਧੀਰਜ ਦੇ ਰੂਪ ਚ ਹੋਈ ਹੈ ਜੋ ਖੰਨਾ ਨਿਵਾਸੀ ਹੈ ਅਤੇ ਦੂਜੇ ਦਾ ਨਾਮ ਗੁਰਪ੍ਰੀਤ ਸਿੰਘ ਲਾਡੀ ਹੈ ਜੋ ਖੰਨਾ ਰਹਿ ਰਿਹਾ ਹੈ। ਤਲਾਸ਼ੀ ਦੌਰਾਨ ਪੁਲਿਸ ਨੇ 3 ਪਿਸਤੌਲਾਂ ਅਤੇ 36 ਜ਼ਿੰਦਾ ਰੌਂਦ ਬਰਾਮਦ ਕੀਤੇ ਹਨ। ਫਿਲਹਾਲ ਪੁਲਸ ਦੋਸ਼ੀਆਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

Facebook Comments

Trending