Connect with us

ਪੰਜਾਬੀ

ਖ਼ਾਲਸਾ ਸਕੂਲਜ਼ ਐਜੂਕੇਸ਼ਨ ਬੋਰਡ ਨੇ ਸਰਕਾਰ ਤੋਂ ਸਕੂਲ ਖੋਲ੍ਹਣ ਦੀ ਕੀਤੀ ਮੰਗ

Published

on

Khalsa Schools Education Board demands government to open schools

ਲੁਧਿਆਣਾ :   ਖ਼ਾਲਸਾ ਸਕੂਲ ਐਜੂਕੇਸ਼ਨ ਬੋਰਡ ਨੇ ਰਾਜ ਸਰਕਾਰ ਤੋਂ ਮੰਗ ਕੀਤੀ ਹੈ ਕਿ 26 ਜਨਵਰੀ ਤੋਂ ਬਾਅਦ ਸਕੂਲ ਖੋਲੇ ਜਾਣ ਕਿਉਂਕਿ ਸਾਲਾਨਾ ਇਮਤਿਹਾਨ ਸਿਰ ‘ਤੇ ਹਨ, ਜਿਸ ਲਈ ਕਲਾਸਾਂ ਵਿਚ ਪੜ੍ਹਾਈ ਕਰਾਉਣੀ ਜ਼ਰੂਰੀ ਹੈ ਕਿਉਂਕਿ ਆਨਲਾਈਨ ਪੜ੍ਹਾਈ ਜ਼ਿਆਦਾ ਪ੍ਰਭਾਵਸ਼ਾਲੀ ਨਹੀਂ ਹੈ

ਚੇਅਰਮੈਨ ਪ੍ਰਿੰਸੀਪਲ ਚਮਕੌਰ ਸਿੰਘ ਨੇ ਦੱਸਿਆ ਕਿ ਟੀਚਰਾਂ ਅਤੇ ਵਿਦਿਆਰਥੀਆਂ ਵਲੋਂ ਕੀਤੀ 8 ਮਹੀਨੇ ਦੀ ਸਖ਼ਤ ਮਿਹਨਤ ਦਾ ਫਲ ਤਾਂ ਹੀ ਮਿਲੇਗਾ, ਜੇਕਰ ਫਰਫਰੀ, ਮਾਰਚ ਵਿਚ ਬੱਚਿਆਂ ਨੂੰ ਪੜ੍ਹਾਈ ਪੂਰੇ ਜੋਰਾਂ ਨਾਲ ਕਰਾਈ ਜਾਵੇ, ਮਹਾਂਮਾਰੀ ਦੀ ਆੜ ਹੇਠ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਨਾ ਕੀਤਾ ਜਾਵੇ।

ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਮਾਪੇ ਵੀ ਸਕੂਲ ਖੋਹਲਣ ਲਈ ਪ੍ਰਬੰਧਕਾਂ ਤੱਕ ਪਹੁੰਚ ਕਰ ਰਹੇ ਹਨ ਅਤੇ ਕਈ ਰਾਜ ਸਰਕਾਰਾਂ ਨੇ ਸਕੂਲ ਖੋਹਲਣ ਦੀ ਆਗਿਆ ਦੇ ਦਿੱਤੀ ਹੈ। ਇਸ ਲਈ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਸਕੂਲ ਬੰਦ ਨਾ ਰੱਖੇ ਜਾਣ। ਇਸ ਮੌਕੇ ਹਰਮਿੰਦਰਪਾਲ ਸਿੰਘ, ਜੇ.ਪੀ. ਕਲਸੀ, ਡਾ: ਜੈ ਗੋਪਾਲ ਗੋਇਲ, ਗੁਰਨੇਮ ਸਿੰਘ, ਜੁਗਰਾਜ ਸਿੰਘ, ਬਿਪਨ ਕੁਮਾਰ, ਮਨਦੀਪ ਧੀਰ, ਉਮਾ ਪਨੇਸਰ, ਕਰਮਜੀਤ ਕੌਰ, ਗੁਰਪ੍ਰੀਤ ਕੌਰ, ਸੁਖਜੀਤ ਕੌਰ, ਸੁਰਿੰਦਰ ਚਾਵਲਾ, ਪਰਮਿੰਦਰ ਕੌਰ, ਰਵਿੰਦਰ ਕੌਰ ਆਦਿ ਮੌਜੂਦ ਸਨ।

Facebook Comments

Trending