ਖੇਡਾਂ

ਖੇਡਾਂ ਵਤਨ ਪੰਜਾਬ ਦੀਆਂ ਵਿਚ ਖਾਲਸਾ ਕਾਲਜ, ਸੁਧਾਰ ਦੇ ਖਿਡਾਰੀ ਚਮਕੇ

Published

on

ਲੁਧਿਆਣਾ : ਗੁਰੂ ਹਰਿਗੋਬਿੰਦ ਖਾਲਸਾ ਕਾਲਜ, ਗੁਰੂਸਰ ਸਧਾਰ, ਲੁਧਿਆਣਾ ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ । ਇੱਕੀ ਸਾਲ ਤੋਂ ਘੱਟ ਵਰਗ ਦੀ 100 ਮੀਟਰ ਦੌੜ ਵਿਚ ਪਹਿਲਾ ਤੇ ਦੂਜਾ ਸਥਾਨ ਸੁਧਾਰ ਕਾਲਜ ਨੇ ਖਿਡਾਰੀਆਂ ਨੇ ਪ੍ਰਾਪਤ ਕੀਤਾ ।

ਗੁਰ ਕਮਲ ਸਿੰਘ ਰਾਏ ਨੇ 10:67 ਸਕਿੰਟ ਵਿਚ ਅਤੇ ਕਰਨਜੋਤ ਸਿੰਘ ਨੇ 10:97 ਸਕਿੰਟ ਵਿਚ ਇਹ ਖੇਡ ਮੁਕੰਮਲ ਕਰਕੇ ਕ੍ਰਮਵਾਰ ਸੋਨੇ ਅਤੇ ਚਾਂਦੀ ਦਾ ਤਮਗਾ ਪ੍ਰਾਪਤ ਕੀਤਾ ।
ਗੁਰਕਮਲ ਸਿੰਘ ਰਾਏ ਨੇ 200 ਮੀਟਰ ਵਿਚ ਵੀ ਸੋਨ ਤਮਗਾ ਹਾਸਲ ਕੀਤਾ। ਇਸੇ ਪ੍ਰਕਾਰ ਇੰਦਰਪ੍ਰੀਤ ਸਿੰਘ ਨੇ 400 ਮੀਟਰ ਤੇ 400 ਮੀਟਰ ਰਿਲੇਅ ਵਿਚ ਸੋਨੇ ਦਾ ਤਮਗਾ ਅਤੇ 200 ਮੀਟਰ ਵਿਚ ਚਾਂਦੀ ਦਾ ਤਮਗਾ ਜਿੱਤਿਆ । ਕਾਲਜ ਦੀ ਹਾਕੀ ਟੀਮ ਇਨ੍ਹਾਂ ਖੇਡਾਂ ਵਿਚ ਤੀਜੇ ਸਥਾਨ ‘ਤੇ ਰਹੀ।

ਖਾਲਸਾ ਕਾਲਜ ਹਾਕੀ ਟੀਮ ਵਿਚੋਂ 6 ਖਿਡਾਰੀਆਂ; ਮਨਜੋਤ ਸਿੰਘ, ਹਰਮਨ ਸੰਧੂ, ਯੁਧਵੀਰ ਮੱਲ, ਪ੍ਰਿੰਸ, ਜਸ਼ਨਪ੍ਰੀਤ ਅਤੇ ਰੋਹਿਤ ਸੰਧੂ ਦੀ ਚੋਣ ਪ੍ਰਾਂਤਕ ਪੱਧਰ ਦੇ ਮੁਕਾਬਲਿਆਂ ਲਈ ਹੋਈ। ਖਿਡਾਰੀਆਂ ਦੀਆਂ ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ’ਤੇ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਮਨਜੀਤ ਸਿੰਘ ਗਿੱਲ, ਸਕੱਤਰ ਡਾ. ਐੱਸ. ਐੱਸ. ਥਿੰਦ ਅਤੇ ਕਾਲਜ ਪ੍ਰਿੰਸੀਪਲ ਡਾ.ਹਰਪ੍ਰੀਤ ਸਿੰਘ ਨੇ ਮੁਬਾਰਕਵਾਦ ਦਿੱਤੀ।

Facebook Comments

Trending

Copyright © 2020 Ludhiana Live Media - All Rights Reserved.