ਥਰੀਕੇ/ਲੁਧਿਆਣਾ : ਆਮ ਆਦਮੀ ਪਾਰਟੀ ਦੇ ਹਲਕਾ ਗਿੱਲ ਤੋਂ ਇੰਚਾਰਜ ਜੀਵਨ ਸਿੰਘ ਸੰਗੋਵਾਲ ਵੱਲੋਂ ਪਿੰਡ ਮਜ਼ਾਰਾ ਖੁਰਦ, ਨੇਤਾ ਜੀ ਪਾਰਕ, ਬਲੋਕੀ, ਸੰਤ ਵਿਹਾਰ, ਜੋਗਿੰਦਰ ਨਗਰ ਵਿਖੇ ਜਨ ਸੰਵਾਦ ਕਰਵਾਏ ਗਏ।
ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਤੀਜੀ ਗਾਰੰਟੀ ਤਹਿਤ ਅੌਰਤਾਂ ਨੂੰ 1,000 ਰੁਪਏ ਮਹੀਨਾ ਦੇਣਾ ਇਕ ਸ਼ਲਾਘਾਯੋਗ ਫ਼ੈਸਲਾ ਹੈ। ਇਹ ਵਾਰੀ ਬੰਨ੍ਹ ਕੇ ਆ ਰਹੀਆਂ ਪਾਰਟੀਆਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਹੋਇਆ ਹੈ , ਜਿਸ ਕਾਰਨ ਪੰਜਾਬ ਦੇ ਲੋਕ ਇਸ ਵਾਰ ਇਨ੍ਹਾਂ ਨੂੰ ਮੂੰਹ ਨਹੀਂ ਲਾਉਣਗੇ ਅਤੇ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ।
ਇਸ ਮੌਕੇ ਅਮਰਦਾਸ ਤਲਵੰਡੀ, ਅਜਮੇਰ ਸਿੰਘ ਜ਼ੋਰਾ, ਬਲਜੀਤ ਸਿੰਘ ਚੁੱਪਕੀ, ਇੰਦਰਜੀਤ ਸਿੰਘ ਹਿਮਾਂਯੂਪੁਰਾ, ਬਹਾਰ ਸਿੰਘ ਧਰੋੜ, ਗੁਰਵਿੰਦਰ ਸਿੰਘ ਕਾਲਾ ਧਰੌੜ, ਜਸਵਿੰਦਰ ਸਿੰਘ ਜੱਸੀ, ਦਵਿੰਦਰਪਾਲ ਸਿੰਘ ਤੇ ਗੁਰਦੀਪ ਸਿੰਘ ਤੋਂ ਇਲਾਵਾ ਹੋਰ ਵੀ ‘ਆਪ’ ਆਗੂ ਅਤੇ ਵਲੰਟੀਅਰ ਹਾਜ਼ਰ ਸਨ।