Connect with us

ਪੰਜਾਬ ਨਿਊਜ਼

ਕੇਜਰੀਵਾਲ ਅੱਜ ਆਉਣਗੇ ਪੰਜਾਬ, ਕਰ ਸਕਦੇ ਹਨ ਵੱਡਾ ਐਲਾਨ

Published

on

Kejriwal to visit Punjab today, can make big announcement

ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀਰਵਾਰ ਨੂੰ ਲੁਧਿਆਣਾ ਆਉਣਗੇ । ਇਸ ਦੌਰਾਨ ਕੇਜਰੀਵਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਦੀ ਗਾਰੰਟੀ ਦੇਣਗੇ।

ਆਮ ਆਦਮੀ ਪਾਰਟੀ ਦੇ ਪੰਜਾਬ ਸੂਬੇ ਦੇ ਸਹਾਇਕ ਸਕੱਤਰ ਤੇ ਲੁਧਿਆਣਾ ਦੇ ਲੋਕ ਸਭਾ ਇੰਚਾਰਜ ਅਮਨਦੀਪ ਸਿੰਘ ਮੋਹੀ ਨੇ ਇਹ ਜਾਣਕਾਰੀ ਦਿੱਤੀ। ਕੋਈ ਰੈਲੀ ਨਹੀਂ ਹੋ ਰਹੀ ਹੈ। ਇਸ ਦੌਰਾਨ ਕੇਜਰੀਵਾਲ ਸਿਰਫ਼ ਪ੍ਰੈੱਸ ਨੂੰ ਸੰਬੋਧਨ ਕਰਨਗੇ।

ਮੋਹੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਦਾ ਸਮਰਥਨ ਕਰਦੀ ਰਹੀ ਹੈ ਤੇ ਹਾਲ ਹੀ ‘ਚ ਕਿਸਾਨ ਪੰਚਾਇਤ ਦੌਰਾਨ ਪਾਰਟੀ ਨੇ ਕਿਸਾਨ ਸੰਗਠਨਾਂ ਨੂੰ ਚੋਣਾਂ ਤਕ ਕੋਈ ਸਿਆਸੀ ਰੈਲੀ ਨਾ ਕਰਨ ਦਾ ਵਾਅਦਾ ਕੀਤਾ ਸੀ ਜਿਸ ‘ਤੇ ਪਾਰਟੀ ਹਾਲੇ ਵੀ ਖੜ੍ਹੀ ਹੈ। ਲੁਧਿਆਣਾ ਦੌਰੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਰੈਲੀ ਨਹੀਂ ਕੀਤੀ ਜਾ ਰਹੀ। ਕੇਜਰੀਵਾਲ ਸਿਰਫ਼ ਪੰਜਾਬ ਦੀ ਜਨਤਾ ਲਈ ਦੂਸਰੀ ਗਾਰੰਟੀ ਦਾ ਐਲਾਨ ਪ੍ਰੈੱਸ ਕਾਨਫਰੰਸ ਜ਼ਰੀਏ ਕਰਨ ਆ ਰਹੇ ਹਨ।

ਇਸ ਤੋਂ ਪਹਿਲਾਂ ਕੇਜਰੀਵਾਲ ਪੰਜਾਬ ‘ਚ ਸੱਤਾ ‘ਚ ਆਉਣ ‘ਤੇ ਮੁਫ਼ਤ ਬਿਜਲੀ ਦਾ ਐਲਾਨ ਕਰ ਚੁੱਕੇ ਹਨ। ਇਸ ਕਾਰਨ ਪੰਜਾਬ ਦੀ ਸਿਆਸਤ ਭਖ ਗਈ ਸੀ। ਪੰਜਾਬ ‘ਚ ਜਾਰੀ ਸਿਆਸੀ ਘਮਸਾਨ ਦੌਰਾਨ ਆਮ ਆਦਮੀ ਪਾਰਟੀ ਇਕ ਵੱਡਾ ਅਵਸਰ ਦੇਖ ਰਹੀ ਹੈ। ਇਸ ਦੇ ਨਾਲ ਹੀ ਆਪ ‘ਚ ਵੀ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਪਾਰਟੀ ਆਗੂਆਂ ਦੀ ਖਿੱਚੋਤਾਣ ਨਾਲ ਆਗਾਮੀ ਵਿਧਾਨ ਸਭਾ ਚੋਣਾਂ ‘ਚ ਨੁਕਸਾਨ ਵੀ ਉਠਾਉਣਾ ਪੈ ਸਕਦਾ ਹੈ।

Facebook Comments

Trending