Connect with us

ਪੰਜਾਬੀ

ਕੇਜਰੀਵਾਲ ਪਾਣੀਆਂ ਦੀ ਕੀਮਤ ਤੇ ਮਜੀਠੀਆ ਨੂੰ ਅੰਦਰ ਕਰਨ ਦੇ ਵਾਅਦੇ ਤੋਂ ਭੱਜੇ : ਬੈਂਸ

Published

on

Kejriwal runs away from promise to bring in Majithia at the cost of water: Bains

ਲੁਧਿਆਣਾ : ਕੇਜਰੀਵਾਲ ਵੱਲੋਂ ਪੰਜਾਬ ਦੇ ਵਪਾਰੀਆਂ ਅਤੇ ਕਾਰੋਬਾਰੀਆਂ ਦੇ ਨਾਲ ਕੀਤੇ ਗਏ 10 ਵਾਅਦਿਆਂ ‘ਤੇ ਆਪਣੀ ਪ੍ਰਤੀਕਿ੍ਆ ਦਿੰਦੇ ਹੋਏ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਪੰਜਾਬ ‘ਚ ਆ ਕੇ ਕੀਤੇ ਗਏ 10 ਵਾਅਦੇ ਝੂਠ ਦਾ ਪਿਟਾਰਾ ਹਨ ਕਿਉਂਕਿ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਇਹ 12 ਵਾਅਦੇ ਸਨ ਜਿਨ੍ਹਾਂ ‘ਚੋਂ ਮੁੱਖ ਤੌਰ ‘ਤੇ ਪੰਜਾਬ ਦੇ ਪਾਣੀਆਂ ਦੀ ਕੀਮਤ ਦੇਣਾ ਅਤੇ ਚਿੱਟਾ ਵੇਚਣ ਦੇ ਦੋਸ਼ ‘ਚ ਬਿਕਰਮਜੀਤ ਸਿੰਘ ਮਜੀਠੀਆ ਨੂੰ ਜੇਲ੍ਹ ਅੰਦਰ ਦੇਣਾ ਸੀ।

ਅਰਵਿੰਦ ਕੇਜਰੀਵਾਲ ਨੇ ਨਾ ਪੰਜਾਬ ਨੂੰ ਪਾਣੀਆਂ ਦੀ ਕੀਮਤ ਦਿੱਤੀ ਅਤੇ ਮਜੀਠੀਆ ਨੂੰ ਜੇਲ੍ਹ ਅੰਦਰ ਸੁੱਟਣ ਦੀ ਆਖੀ ਗੱਲ ‘ਤੇ ਵੀ ਮਾਫੀ ਮੰਗ ਲਈ ਸੀ। ਵਿਧਾਇਕ ਬੈਂਸ ਨੇ ਵਾਰਡ ਨੰਬਰ 38 ਵਿਖੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਪਾਣੀਆਂ ਦੀ ਕੀਮਤ ਦੇਣ ਦੇ ਵਾਅਦੇ ਤੋਂ ਪਿੱਛੇ ਹੋ ਕੇ ਹਿਮਾਚਲ ਨੂੰ 21 ਕਰੌੜ ਰੁਪਏ ਸਾਲਾਨਾ ਪਾਣੀਆਂ ਦੀ ਕੀਮਤ ਦੇਣੀ ਸ਼ੁਰੂ ਕਰ ਦਿੱਤੀ।

ਉਨ੍ਹਾਂ ਕਿਹਾ ਕਿ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਾਸੀਆਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਅਤੇ ਹੁਣ ਕੇਜਰੀਵਾਲ ਪੰਜਾਬ ਆ ਕੇ ਕਿਸ ਮੂੰਹ ਨਾਲ ਕਦੇ ਵਾਅਦੇ ਅਤੇ ਕਦੇ ਗ੍ਾਂਟੀਆਂ ਦੇ ਰਹੇ ਹਨ।

ਮੀਟਿੰਗ ‘ਚ ਲਿਪ ਯੂਥ ਵਿੰਗ ਦੇ ਸੂਬਾ ਪ੍ਰਧਾਨ ਗਗਨਦੀਪ ਸਿੰਘ ਸਨੀ ਕੈਂਥ, ਵੇਦ ਪ੍ਰਕਾਸ਼, ਨਿੰਦੂ, ਮਨਪ੍ਰੀਤ, ਅਮਰਜੀਤ ਸਿੰਘ ਤੋਂ ਇਲਾਵਾ ਵਾਰਡ ਵਾਸੀ ਹਾਜ਼ਰ ਸਨ।

Facebook Comments

Trending