ਪੰਜਾਬੀ

ਸਿਹਤ ਲਈ ਖ਼ਤਰਨਾਕ ਏ ਖਾਣ ਵਾਲੀਆਂ ਚੀਜ਼ਾਂ ਅਖ਼ਬਾਰਾਂ ‘ਚ ਰੱਖਣਾ! FSSAI ਨੇ ਕੀਤਾ ਅਲਰਟ

Published

on

ਆਮ ਤੌਰ ‘ਤੇ ਵੇਖਣ ਨੂੰ ਮਿਲ ਜਾਂਦਾ ਹੈ ਕਿ ਲੋਕ ਖਾਣ ਵਾਲੀਆਂ ਕੁਝ ਚੀਜ਼ਾਂ ਨੂੰ ਅਖਬਾਰ ਵਿੱਚ ਲਪੇਟ ਲੈਂਦੇ ਹਨ, ਖਾਸਕਰ ਰੋਡ ਸਾਈਡ ਫੂਡ ਜਾਂ ਵੀ ਸਟ੍ਰੀਟ ਵੈਂਡਰਸ ਖਾਣ ਵਾਲੀਆਂ ਚੀਜ਼ਾਂ ਲਈ ਅਖਬਾਰ ਵਰਤਦੇ ਹਨ ਪਰ ਇਹ ਤੁਹਾਡੀ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ। ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ (FSSAI) ਨੇ ਭੋਜਨ ਵਿਕਰੇਤਾਵਾਂ ਅਤੇ ਖਪਤਕਾਰਾਂ ਨੂੰ ਭੋਜਨ ਪਦਾਰਥਾਂ ਨੂੰ ਪੈਕਿੰਗ, ਪਰੋਸਣ ਅਤੇ ਸਟੋਰ ਕਰਨ ਲਈ ਨਿਊਜ਼ਪ੍ਰਿੰਟ ਪੇਪਰ ਦੀ ਵਰਤੋਂ ਤੁਰੰਤ ਬੰਦ ਕਰਨ ਲਈ ਕਿਹਾ ਹੈ।

FSSAI ਨੇ ਚਿਤਾਵਨੀ ਦਿੱਤੀ, “ਅਖਬਾਰਾਂ ਵਿੱਚ ਵਰਤੀ ਜਾਣ ਵਾਲੀ ਸਿਆਹੀ ਵਿੱਚ ਕਈ ਤਰ੍ਹਾਂ ਦੇ ਬਾਇਓਐਕਟਿਵ ਤੱਤ ਹੁੰਦੇ ਹਨ, ਜਿਸ ਨਾਲ ਸਿਹਤ ‘ਤੇ ਮਾੜਾ ਅਸਰ ਪੈਂਦਾ ਹੈ, ਜੋ ਭੋਜਨ ਨੂੰ ਦੂਸ਼ਿਤ ਕਰ ਸਕਦਾ ਹੈ ਅਤੇ ਜੇ ਨਿਗਲ ਲਿਆ ਜਾਵੇ ਤਾਂ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।”

ਰੈਗੂਲੇਟਰੀ ਨੇ ਕਿਹਾਕਿ ਇਸ ਤੋਂ ਇਲਾਵਾ ਪ੍ਰਿੰਟਿੰਗ ਸਿਆਹੀ ਵਿੱਚ ਸੀਸਾ ਤੇ ਭਾਰੀ ਧਾਤਾਂ ਸਣੇ ਰਸਾਇਣ ਹੋ ਸਕਦੇ ਹਨ, ਜੋ ਭੋਜਨ ਵਿੱਚ ਘੁਲ ਸਕਦੇ ਹਨ, ਜੋ ਸਮੇਂ ਦੇ ਨਾਲ ਗੰਭੀਰ ਸਿਹਤ ਰਿਸਤ ਪੈਦਾ ਕਰ ਸਕਦੇ ਹਨ। ਇਸ ਤੋਂ ਇਲਾਵਾ ਅਖਬਾਰ ਅਕਸਰ ਵੰਡ ਦੇ ਦੌਰਾਨ ਵੱਖ-ਵੱਖ ਥਾਵਾਂ ਤੋਂ ਲੰਘਦੀਆਂ ਹਨ, ਉਹਨਾਂ ਦੇ ਬੈਕਟੀਰੀਆ, ਵਾਇਰਸ ਜਾਂ ਹੋਰ ਰੋਗਾਣੂਆਂ ਦੇ ਸੰਪਰਕ ਦੇ ਜੋਖਮ ਨੂੰ ਵਧਾਉਂਦੇ ਹਨ।

FSSAI ਨੇ ਫੂਡ ਸੇਫਟੀ ਐਂਡ ਸਟੈਂਡਰਡਜ਼ (ਪੈਕੇਜਿੰਗ) ਰੈਗੂਲੇਸ਼ਨ, 2018 ਨੂੰ ਸੂਚਿਤ ਕੀਤਾ ਹੈ ਜੋ ਭੋਜਨ ਨੂੰ ਸਟੋਰ ਕਰਨ ਅਤੇ ਲਪੇਟਣ ਲਈ ਅਖਬਾਰਾਂ ਜਾਂ ਸਮਾਨ ਸਮੱਗਰੀ ਦੀ ਵਰਤੋਂ ‘ਤੇ ਸਖਤੀ ਨਾਲ ਪਾਬੰਦੀ ਲਗਾਉਂਦਾ ਹੈ। ਇਸ ਨਿਯਮ ਮੁਤਾਬਕ ਅਖਬਾਰਾਂ ਦੀ ਵਰਤੋਂ ਨਾ ਤਾਂ ਭੋਜਨ ਨੂੰ ਲਪੇਟਣ, ਢੱਕਣ ਜਾਂ ਪਰੋਸਣ ਲਈ ਕੀਤੀ ਜਾਣੀ ਚਾਹੀਦੀ ਹੈ ਅਤੇ ਨਾ ਹੀ ਤਲੇ ਹੋਏ ਭੋਜਨ ਤੋਂ ਵਾਧੂ ਤੇਲ ਨੂੰ ਜਜ਼ਬ ਕਰਨ ਲਈ ਵਰਤਿਆ ਜਾਣਾ ਚਾਹੀਦਾ ਹੈ।

Facebook Comments

Trending

Copyright © 2020 Ludhiana Live Media - All Rights Reserved.