ਪੰਜਾਬੀ

KCW ਦੀਆਂ ਵਿਦਿਆਰਥਣਾਂ ਨੇ ਇੰਟਰ ਯੂਨੀਵਰਸਿਟੀ ਰੋਇੰਗ ਮੁਕਾਬਲੇ ਵਿੱਚ ਜਿੱਤੇ ਤਗਮੇ

Published

on

ਲੁਧਿਆਣਾ : ਖਾਲਸਾ ਕਾਲਜ ਫਾਰ ਵੂਮੈਨ ਸਿਵਲ ਲਾਈਨਜ਼, ਲੁਧਿਆਣਾ ਨੇ ਪੀ.ਯੂ ਇੰਟਰ ਕਾਲਜ ਰੋਇੰਗ ਵਿੱਚ ਕੁੜੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਆਯੋਜਿਤ ਕੀਤੇ ਇਸ ਮੁਕਾਬਲੇ ‘ਚ ਟੀਮ ਨੂੰ 4 ਗੋਲਡ ਮੈਡਲ, 4 ਕਾਂਸੀ ਦੇ ਮੈਡਲ ਮਿਲੇ। ਗੁਰਪ੍ਰੀਤ ਕੌਰ, ਈਸ਼ਾ ਮੌਰਿਆ, ਅੰਜਨੀ ਕੁਮਾਰੀ, ਰਮਨਦੀਪ ਕੌਰ ਨੇ ਸੋਨ ਤੇ ਕਾਂਸੀ ਦੇ ਤਗਮੇ ਜਿੱਤੇ ।

ਈਸ਼ਾ ਮੌਰੀਆ, ਅੰਜਨੀ ਕੁਮਾਰੀ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਵਿੱਚ ਕਾਂਸੀ ਦੇ ਤਗਮੇ ਜਿੱਤੇ। ਪ੍ਰਿੰਸੀਪਲ ਡਾ ਮੁਕਤੀ ਗਿੱਲ ਨੇ ਸਰੀਰਕ ਸਿੱਖਿਆ ਵਿਭਾਗ ਦੇ ਡਾ ਮਨਦੀਪ ਕੌਰ (ਐਚਓਡੀ), ਕੋਚ ਸ੍ਰੀ ਦੀਪਕ ਕੁਮਾਰ, ਰੋਇੰਗ ਟੀਮ ਅਤੇ ਸਟਾਫ਼ ਮੈਂਬਰਾਂ ਨੂੰ ਉਨ੍ਹਾਂ ਦੇ ਮਹਾਨ ਯਤਨਾਂ ਲਈ ਵਧਾਈ ਦਿੱਤੀ।

Facebook Comments

Trending

Copyright © 2020 Ludhiana Live Media - All Rights Reserved.