ਅਪਰਾਧ
ਰੇਲਵੇ ਸਟੇਸ਼ਨ ਤੇ ਟਰੇਨ ਦਾ ਇੰਤਜ਼ਾਰ ਕਰ ਰਹੀ 54 ਸਾਲਾ ਔਰਤ ਨਾਲ ਕੀਤਾ ਗਿਆ ਗੈਂਗਰੇਪ, ਲੋਹੇ ਦੀ ਰਾਡ ਨਾਲ ਕੁੱਟ ਮਾਰ ਕਰ ਕੀਤੀ ਅਧਮੋਇਆ
Published
3 years agoon
By
Kamal Preet
ਦੇਸ਼ ਚ ਹਰ ਪਾਸੇ ਮਹਿਲਾਵਾਂ ਨਾਲ ਛੇੜਛਾੜ ਅਤੇ ਬਲਾਤਕਾਰ ਦੀ ਘਟਨਾਵਾਂ ਦੇ ਮਾਮਲੇ ਸਾਮਨੇ ਆਉਂਦੇ ਰਹਿੰਦੇ ਹਨ ਦੁੱਜੇ ਪਾਸੇ ਹਰਿਆਣਾ ਚ ਸਰਕਾਰ ਅਤੇ ਕਾਨੂੰਨ ਦੇ ਔਰਤਾਂ ਦੀ ਸੁਰੱਖਿਆ ਦੇ ਤਮਾਮ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ। ਹਰਿਆਣਾ ਚ ਆਏ ਦਿਨ ਔਰਤਾਂ ਨਾਲ ਛੇੜਛਾੜ ਅਤੇ ਬਲਾਤਕਾਰ ਦੀ ਘਟਨਾਵਾਂ ਹੋ ਰਹੀਆਂ ਹਨ। ਕਰਨਾਲ ਚ ਰੇਲਵੇ ਸਟੇਸ਼ਨ ਤੇ ਟਰੇਨ ਦਾ ਇੰਤਜ਼ਾਰ ਕਰ ਰਹੀ ਇੱਕ ਅੱਧਖੜ ਉਮਰ ਦੀ ਔਰਤ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਬਦਮਾਸ਼ਾਂ ਨੇ ਔਰਤ ਨੂੰ ਲੋਹੇ ਦੀ ਰਾਡ ਨਾਲ ਬੁਰੀ ਤਰ੍ਹਾਂ ਕੁੱਟ ਮਾਰ ਵੀ ਕੀਤੀ। ਇਹ ਘਟਨਾ ਬੀਤੇ 14 ਅਗਸਤ ਦੀ ਹੈ, ਜਿਸ ਸਬੰਧੀ ਸਿਵਲ ਲਾਈਨ ਥਾਣਾ ਪੁਲਿਸ ਨੇ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਆਪਣੇ ਬਿਆਨਾਂ ਚ ਮਹਿਲਾ ਨੇ ਦੱਸਿਆ ਕਿ ਖ਼ਬਰਾਂ ਮੁਤਾਬਕ ਪੀੜਤ ਮਹਿਲਾ ਰੇਲਵੇ ਸਟੇਸ਼ਨ ਤੇ ਬੈਠੀ ਸੀ ਕਿ ਇੰਨੇ ਚ ਇੱਕ ਆਦਮੀ ਆਇਆ। ਉਸ ਨੇ ਉਸ ਨੂੰ ਰੋਟੀ ਖਾਣ ਲਈ ਦਿੱਤੀ ਅਤੇ ਫਿਰ ਗੱਲਾਂ ਚ ਲਾ ਕੇ ਸਨਅਤੀ ਖੇਤਰ ਦੇ ਇੱਕ ਸ਼ੈੱਡ ਚ ਲੈ ਗਿਆ। ਇੱਥੇ ਉਸ ਦੇ ਸੱਤ ਦੋਸਤ ਹੋਰ ਮੌਜੂਦ ਸੀ, ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ। ਸਾਰੇ ਉਸ ਨੂੰ ਅੱਧਮਰੀ ਹਾਲਤ ਚ ਸ਼ੈੱਡ ਚ ਹੀ ਛੱਡ ਕੇ ਚਲੇ ਗਏ। ਕੁਝ ਸਮੇਂ ਬਾਅਦ ਉਸ ਨੇ ਖੁਦ ਨੂੰ ਸੰਭਾਲ ਕਿਸੇ ਤਰ੍ਹਾਂ 100 ਨੰਬਰ ਤੇ ਪੁਲਿਸ ਨੂੰ ਫੋਨ ਕਰ ਸਾਰੀ ਘਟਨਾ ਦੱਸੀ। ਮਹਿਲਾ ਨੂੰ ਰੋਹਤਕ ਦੇ ਹਸਪਤਾਲ ਚ ਭਰਤੀ ਕਰਵਾਇਆ ਗਿਆ। ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਹੁੰਦੀ ਵੇਖ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ।
ਪੁਲਿਸ ਨੂੰ ਦਿੱਤੇ ਬਿਆਨਾਂ ਚ ਪੀੜਤਾ ਨੇ ਦੱਸਿਆ ਕਿ ਉਹ ਉੱਤਰਪ੍ਰਦੇਸ਼ ਦੀ ਰਹਿਣ ਵਾਲੀ ਹੈ ਅਤੇ ਰੇਲਵੇ ਸਟੇਸ਼ਨ ਤੇ ਰੇਲ ਦਾ ਇੰਤਜ਼ਾਰ ਕਰ ਰਹੀ ਸੀ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ ਅਤੇ ਮੁਲਜ਼ਮਾਂ ਦੀ ਪਛਾਣ ਲਈ ਪੁਲਿਸ ਰੇਲਵੇ ਸਟੇਸ਼ਨ ਦੇ ਨੇੜੇ ਦੇ ਸੀਸੀਟੀਵੀ ਕੈਮਰਿਆਂ ਤੋਂ ਫੁਟੇਜ ਦੀ ਪੜਤਾਲ ਕਰ ਰਹੀ ਹੈ। ਇਧਰ ਪੁਲਿਸ ਜਾਂਚ ਚ ਲੱਗੀ ਹੈ ਅਤੇ ਉੱਧਰ ਪੀੜਤਾ ਪੀਜੀਆਈ ਚੰਡੀਗੜ੍ਹ ਵਿੱਚ ਆਪਣੀ ਜ਼ਿੰਦਗੀ ਦੀ ਜੰਗ ਲੜ ਰਹੀ ਹੈ।
You may like
-
ਲਖੀਮਪੁਰ ਕਾਂਡ ਤੋਂ ਬਾਅਦ ਹੁਣ ਹਰਿਆਣਾ ‘ਚ ਵੀ ਭਾਜਪਾ ਸੰਸਦ ਮੈਂਬਰ ਨੇ ਕਿਸਾਨਾਂ ਤੇ ਗੱਡੀ ਚੜਾਉਣ ਦੀ ਕੀਤੀ ਕੋਸ਼ਿਸ਼
-
ਦੋਸਤਾਂ ਨਾਲ ਪਿਕਨਿਕ ‘ਤੇ ਗਈ ਲੜਕੀ ਨੂੰ ਕੋਲਡ ਡਰਿੰਕ ‘ਚ ਨਸ਼ਾ ਪਾਕੇ 3 ਨੌਜਵਾਨਾਂ ਨੇ ਕੀਤਾ ਜਬਰ ਜਨਾਹ
-
11 ਅਪ੍ਰੈਲ ਤੋਂ ਬਾਅਦ ਦੇਸ਼ ਵਿੱਚ 23 ਪ੍ਰਤੀਸ਼ਤ ਕੋਰੋਨਾ ਵੈਕਸੀਨ ਹੋਈ ਬਰਬਾਦ, RTI ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ
-
ਚੰਡੀਗੜ੍ਹ ਦੇ ਐਸਐਸਪੀ ਕੁਲਦੀਪ ਚਹਿਲ ਦੀ ਮੱਝ ਦਾ ਦੁੱਧ ਕੱਢਦੇ ਦੀ ਤਸਵੀਰ ਹੋਈ ਵਾਇਰਲ
-
ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਪੁਲਿਸ ਨੇ ਗੈਂਗਸਟਰਾਂ ਖ਼ਿਲਾਫ਼ ਬਣਾਈ ਸਾਂਝੀ ਰਣਨੀਤੀ
-
ਮੀਂਹ ਤੋਂ ਬਚਣ ਲਈ ਖੜੇ ਸੀ ਦਰੱਖਤ ਥੱਲੇ , ਪਰ ਅਚਾਨਕ ਡਿੱਗੀ ਬਿਜਲੀ