ਪੰਜਾਬੀ

‘ਲਾਲ ਪਰੀ’ ਬਣ ਕਰੀਨਾ ਕਪੂਰ ਨੇ ਲੁੱਟੀ ਮਹਿਫਲ, ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ

Published

on

ਆਪਣੇ ਕੰਮ ਤੋਂ ਇਲਾਵਾ ਬਾਲੀਵੁੱਡ ਦੀ ਬੇਬੋ ਕਰੀਨਾ ਕਪੂਰ ਵੀ ਅਕਸਰ ਆਪਣੇ ਲੁੱਕ ਅਤੇ ਫੈਸ਼ਨ ਸਟੇਟਮੈਂਟ ਨੂੰ ਲੈ ਕੇ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਹਾਲ ਹੀ ‘ਚ ਕਰੀਨਾ ਕਪੂਰ ਇੱਕ ਉਦਘਾਟਨ ਸਮਾਰੋਹ ‘ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈ, ਜਿੱਥੇ ਉਹ ਆਪਣੇ ਗਲੈਮਰਸ ਲੁੱਕ ਨੂੰ ਫਲਾਂਟ ਕਰਦੀ ਨਜ਼ਰ ਆਈ।

ਦੱਸਿਆ ਜਾ ਰਿਹਾ ਹੈ ਕਿ ਇਹ ਸਮਾਗਮ ਔਰਤਾਂ ਨਾਲ ਸਬੰਧਤ ਮੁੱਦਿਆਂ ਬਾਰੇ ਸੀ। ਇਸ ਮੌਕੇ ਕਰੀਨਾ ਕਪੂਰ ਨੂੰ ਸਨਮਾਨਿਤ ਕੀਤਾ ਗਿਆ। ਇਸ ਈਵੈਂਟ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਦੱਸ ਦਈਏ ਕਿ ਇਸ ਦੌਰਾਨ ਕਰੀਨਾ ਕਪੂਰ ਖ਼ਾਨ ਨੇ ਲਾਲ ਰੰਗ ਦੀ ਸਿਲਕ ਡਰੈੱਸ ਪਹਿਨੀ ਸੀ, ਜਿਸ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਸ ਨੇ ਇਸ ਡਰੈੱਸ ਨਾਲ ਗੋਲਡਨ ਰੰਗ ਦਾ ਵੱਡਾ ਹਾਰ ਪਾਇਆ, ਜੋ ਉਸ ਦੀ ਖ਼ੂਬਸੂਰਤੀ ਨੂੰ ਹੋਰ ਵਧਾ ਰਿਹਾ ਸੀ।

ਨਿਊਡ ਮੇਕਅੱਪ, ਅੱਖਾਂ ‘ਚ ਕਾਜਲ ਅਤੇ ਲੋਅ ਬਨ ਨਾਲ ਉਸ ਦੀ ਲੁੱਕ ਹੋਰ ਵੀ ਅਕਰਸ਼ਿਤ ਲੱਗ ਰਹੀ ਸੀ। ਉਦਘਾਟਨੀ ਸਮਾਰੋਹ ‘ਚ ਮਹਿਮਾਨ ਵਜੋਂ ਪਹੁੰਚੀ ਕਰੀਨਾ ਕਪੂਰ ਨੇ ਆਪਣੇ ਹੱਥਾਂ ਨਾਲ ਦੀਪਕ ਜਗਾ ਕੇ ਸਮਾਗਮ ਦਾ ਉਦਘਾਟਨ ਕੀਤਾ।

ਕੰਮ ਦੀ ਗੱਲ ਕਰੀਏ ਤਾਂ ਕਰੀਨਾ ਕਪੂਰ ਜਲਦ ਹੀ ਕ੍ਰਿਤੀ ਸੈਨਨ, ਤੱਬੂ ਅਤੇ ਦਿਲਜੀਤ ਦੋਸਾਂਝ ਨਾਲ ‘ਦਿ ਕਰੂ’ ‘ਚ ਨਜ਼ਰ ਆਵੇਗੀ।

 

 

Facebook Comments

Trending

Copyright © 2020 Ludhiana Live Media - All Rights Reserved.