ਲੁਧਿਆਣਾ : ਡੀਜੀਐਸਜੀ ਪਬਲਿਕ ਸਕੂਲ ਦੇ ਕਰਾਟੇ ਖਿਡਾਰੀਆਂ ਨੇ 14ਵੀਂ ਲੁਧਿਆਣਾ ਡਿਸਟਿਕ ਵਿਖੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਰਾਟੇ ਚੈਂਪੀਅਨਸ਼ਿਪ 2023 ਜੋ ਕਿ ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਵਿਖੇ ਆਯੋਜਿਤ ਕੀਤੀ ਗਈ। ਡੀਜੀਐਸਜੀ ਦੇ ਵਿਦਿਆਰਥੀਆਂ ਨੇ ਸੱਤ ਸੋਨੇ ਦੇ ਤਗਮੇ, ਛੇ ਨੂੰ ਚਾਂਦੀ ਦੇ ਤਗਮੇ ਅਤੇ ਪੰਜ ਨੂੰ ਕਾਂਸੀ ਦੇ ਤਗਮੇ ਮਿਲੇ।
ਸਕੂਲ ਪ੍ਰਿੰਸੀਪਲ ਸ੍ਰੀਮਤੀ ਰਜਨੀ ਅੰਗਰੀਸ਼ ਨੇ ਡੀਪੀਆਈ ਸ੍ਰੀ ਅਮਰਜੀਤ ਸਿੰਘ, ਮਿਸ ਦਵਿੰਦਰ ਕੌਰ ਅਤੇ ਸਾਰੇ ਭਾਗੀਦਾਰਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਣਾ ਜਾਰੀ ਰੱਖਣ ਅਤੇ ਸਕੂਲ ਦਾ ਨਾਮ ਰੌਸ਼ਨ ਕਰਨ ਲਈ ਉਤਸ਼ਾਹਤ ਕੀਤਾ।